ਕਸ਼ਮੀਰ ਤੇ ਹਿਮਾਚਲ ’ਚ ‘ਭਾਰੀ ਬਰਫਬਾਰੀ’, ਪੰਜਾਬ ’ਚ ਮੀਂਹ
Wednesday, Mar 24, 2021 - 01:51 AM (IST)
ਉਧਮਪੁਰ/ਜੰਮੂ/ਮਨਾਲੀ/ਚੰਡੀਗੜ੍ਹ, (ਰਮੇਸ਼, ਅੰਦੋਤ੍ਰਾ, ਨਿ. ਸ. ਭਾਸ਼ਾ)– ਕਸ਼ਮੀਰ ਤੇ ਹਿਮਾਚਲ ’ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਤੇ ਪੰਜਾਬ ’ਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਇਕ ਵਾਰ ਫਿਰ ਠੰਡਾ ਹੋ ਗਿਆ ਹੈ। ਜੰਮੂ-ਕਸ਼ਮੀਰ ’ਚ ਜਵਾਹਰ ਸੁਰੰਗ ਖੇਤਰ ’ਚ ਬਰਫਬਾਰੀ ਹੋਣ ਅਤੇ ਬਨਿਹਾਲ ਤੇ ਚੰਦਰਕੋਟ ਵਿਚਾਲੇ ਕਈ ਸਥਾਨਾਂ ’ਤੇ ਜ਼ਮੀਨ ਧਸਣ ਤੋਂ ਬਾਅਦ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਮੰਗਲਵਾਰ ਨੂੰ ਆਵਾਜਾਹੀ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਣ ਰਾਜਮਾਰਗ ਦੇ ਦੋਵਾਂ ਪਾਸੇ 300 ਤੋਂ ਵੱਧ ਵਾਹਨ ਫਸ ਗਏ। ਉਨ੍ਹਾਂ ਕਿਹਾ ਕਿ ਜਵਾਹਰ ਸੁਰੰਗ ਖੇਤਰ ’ਚ ਅੱਜ ਸਵੇਰੇ ਬਰਫਬਾਰੀ ਹੋਈ, ਜਿਸ ਤੋਂ ਬਅਦ ਬਨਿਹਾਲ ਅਤੇ ਕਾਜ਼ੀਗੁੰਡ ਵਿਚਾਲੇ ਆਵਾਜਾਹੀ ਠੱਪ ਹੋ ਗਈ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਦੇ ਮੈਚ ਦੌਰਾਨ ਲੱਗੀ ਸੱਟ, ਆਈ. ਪੀ. ਐੱਲ. 'ਚ ਖੇਡਣਾ ਹੋਇਆ ਮੁਸ਼ਕਿਲ
ਉਨ੍ਹਾਂ ਕਿਹਾ ਕਿ ਰਾਜਮਾਰਗ ਦੇ ਜ਼ਿਆਦਾਤਰ ਇਲਾਕਿਆਂ ’ਚ ਲਗਾਤਾਰ ਤੀਜੇ ਦਿਨ ਵਰਖਾ ਹੁੰਦੀ ਰਹੀ, ਜਿਸ ਨਾਲ ਬਨਿਹਾਲ ਅਤੇ ਚੰਦਰਕੋਟ ਵਿਚਾਲੇ ਲਗਭਗ ਦਰਜ਼ਨ ਸਥਾਨਾਂ ’ਤੇ ਜ਼ਮੀਨ ਧਸਣ ਕਾਰਣ ਪੱਥਰ ਡਿੱਗੇ। ਇਸ ਦੌਰਾਨ ਹਿਮਾਚਲ ਦੇ ਦੱਰੇ ’ਤੇ ਅਟਲ ਟਨਲ ਦੇ ਦੋਵੇਂ ਪਾਸਿਆਂ ’ਤੇ ਸਵਾ ਫੁੱਟ ਬਰਫਬਾਰੀ ਹੋਈ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ
ਉੱਧਰ ਮਨਾਲੀ ’ਚ ਪੂਰਾ ਦਿਨ ਵਰਖਾ ਹੁੰਦੀ ਰਹੀ। ਬੀ. ਆਰ. ਓ. ਲਗਾਤਾਰ ਮਨਾਲੀ-ਦਾਰਚਾ ਮਾਰਗ ’ਤੇ ਬਰਫ ਹਟਾਉਣ ’ਚ ਲੱਗਿਆ ਰਿਹਾ। ਮੌਸਮ ਵਿਭਾਗ ਨੇ ਤਾਜ਼ਾ ਬਰਫਬਾਰੀ ਦੇ ਚਲਦਿਆਂ ਬਰਫ ਦੇ ਤੌਦੇ ਡਿੱਗਣ ਦੀ ਵੀ ਆਸ਼ੰਕਾ ਜਤਾਈ। ਅਗਲੇ 24 ਘੰਟਿਆਂ ਦੌਰਾਨ ਕਈ ਸਥਾਨਾਂ ’ਤੇ ਹਲਕੀ ਵਰਖਾ ਦੇ ਆਸਾਰ ਹਨ। ਮੌਸਮ ਕੇਂਦਰ ਅਨੁਸਾਰ ਖੇਤਰ ’ਚ ਕਿਤੇ-ਕਿਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਪੜ੍ਹੋ- ਲਾਕਡਾਊਨ ਦਾ ਇਕ ਸਾਲ : ਭਾਰਤੀ ਖੇਡਾਂ ਦੀ ਕੋਰੋਨਾ ਦੌਰਾਨ ਇੰਝ ਹੋਈ ਕਾਇਆਪਲਟ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।