ਅੱਜ ਤੋਂ 4 ਦਿਨ ਤੱਕ ਹਨੇਰੀ, ਗਰਜਨ ਦੇ ਨਾਲ ਭਾਰੀ ਮੀਂਹ
Monday, Jul 06, 2020 - 09:00 PM (IST)

ਚੰਡੀਗੜ੍ਹ (ਯੂ.ਐੱਨ.ਆਈ.): ਪੰਜਾਬ ਸਣੇ ਪੱਛਮ-ਉੱਤਰੀ ਖੇਤਰ ਵਿਚ ਆਗਲੇ 24 ਘੰਟਿਆਂ ਵਿਚ ਹਲਕਾ ਮੀਂਹ ਪੈਣ ਅਤੇ 7 ਤੇ 8 ਜੁਲਾਈ ਨੂੰ ਹਨੇਰੀ, ਗਰਜਨ, ਮੀਂਹ ਅਤੇ 9 ਜੁਲਾਈ ਨੂੰ ਕਿਤੇ-ਕਿਤੇ ਭਾਰੀ ਮੀਂਹ ਦੇ ਆਸਾਰ ਹਨ। ਮੌਸਮ ਕੇਂਦਰ ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਹਨੇਰੀ ਤੇ ਗਰਜਨ ਨਾਲ ਪਏ ਮੀਂਹ ਨਾਲ ਹਜ਼ਾਰਾਂ ਦਰੱਖਤ ਉਖੜ ਗਏ ਤੇ ਸੈਂਕੜੇ ਬਿਜਲੀ ਦੇ ਖੰਬੇ ਡਿੱਗ ਗਏ ਜਦਕਿ ਕੰਧਾਂ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ ਹੋ ਗਈ ਤੇ ਭਾਰੀ ਨੁਕਸਾਨ ਹੋਇਆ।