ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ
Monday, May 23, 2022 - 05:06 PM (IST)
ਜਲੰਧਰ (ਮਹੇਸ਼)— ਥਾਣਾ ਸਦਰ ਅਧੀਨ ਆਉਂਦੀ ਇੰਦਰਾ ਕਾਲੋਨੀ ਵਿਖੇ ਇਕ ਪਰਿਵਾਰ ’ਤੇ ਦੇਰ ਰਾਤ ਮੀਂਹ ਕਹਿਰ ਬੰਨ੍ਹ ਕੇ ਵਰਿ੍ਹਆ। ਇੰਦਰਾ ਕਾਲੋਨੀ ਵਿਖੇ ਦੇਰ ਰਾਤ ਆਏ ਤੂਫ਼ਾਨ ਕਾਰਨ ਇਕ ਘਰ ਦੀ ਉਸਾਰੀ ਅਧੀਨ ਕੰਧ ਡਿੱਗ ਗਈ। ਇਹ ਕੰਧ ਗੁਆਂਢ ’ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਡਿੱਗੀ। ਕੰਧ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਨਨਾਣ ਅਤੇ ਭਰਜਾਈ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ 28 ਸਾਲਾ ਮਨਪ੍ਰੀਤ ਕੌਰ ਅਤੇ 21 ਸਾਲਾ ਵੰਦਨਾ ਦੇ ਰੂਪ ’ਚ ਹੋਈ ਹੈ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐੱਸ. ਐੱਚ. ਓ. ਆਜ਼ਾਦ ਸਿੰਘ ਔਜਲਾ ਅਤੇ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ ਪਿੰਡ ਧੀਣਾ ’ਚ ਨਵੇਂ ਬਣਾਏ ਜਾ ਰਹੇ ਤਿੰਨ ਮੰਜ਼ਿਲਾਂ ਮਕਾਨ ਨੂੰ ਲੈ ਕੇ ਐਤਵਾਰ ਨੂੰ ਦਿਨ ਦੇ ਸਮੇਂ ਹੀ ਕੰਧ ਖੜ੍ਹੀ ਕੀਤੀ ਗਈ ਸੀ, ਜੋਕਿ ਰਾਤ ਨੂੰ ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਘਰ ’ਚ ਸੁੱਤੇ ਹੋਏ ਲੋਕਾਂ ’ਤੇ ਡਿੱਗ ਗਈ ਅਤੇ ਨਾਲ ਵਾਲੇ ਘਰ ਦੀ ਛੱਤ ’ਤੇ ਸਾਰਾ ਪਰਿਵਾਰ ਸੁੱਤਾ ਪਿਆ ਸੀ। ਇਸ ਦੌਰਾਨ ਰਾਤ ਨੂੰ ਸੁੱਤੇ ਪਏ ਪਰਿਵਾਰ ’ਤੇ ਉਸਾਰੀ ਦੀ ਕੰਧ ਡਿੱਗ ਗਈ ਅਤੇ ਮੌਕੇ ’ਤੇ ਦੋ ਔਰਤਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਪਿਤਾ ਰਾਜ ਕੁਮਾਰ ਅਤੇ ਪੁੱਤਰ ਮੋਹਿਤ ਸ਼ਰਮਾ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਪਿਮਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਤਕਰੀਬਨ 8 ਘੰਟਿਆਂ ਬਾਅਦ 6 ਸਾਲਾ ‘ਰਿਤਿਕ’ ਨੂੰ ਬੋਰਵੈੱਲ ’ਚੋਂ ਕੱਢਿਆ ਗਿਆ ਬਾਹਰ
ਇਹ ਵੀ ਪੜ੍ਹੋ: ਬੋਰਵੈੱਲ ’ਚ ਡਿੱਗੇ ਬੱਚੇ ਦੀ ਮਾਂ ਦਾ ਛਲਕਿਆ ਦਰਦ, ਰੋਂਦਿਆਂ ਬੋਲੀ, ‘ਬੋਰਵੈੱਲ ’ਚੋਂ ਮੈਨੂੰ ਪੁਕਾਰ ਰਿਹੈ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ