ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ
Wednesday, Jul 05, 2023 - 05:03 PM (IST)

ਅੰਮ੍ਰਿਤਸਰ (ਸਰਬਜੀਤ)- ਅੱਜ ਅੰਮ੍ਰਿਤਸਰ 'ਚ ਸਾਊਣ ਮਹੀਨੇ ਦੀ ਪਹਿਲੀ ਬਰਸਾਤ ਹੋਈ ਹੈ। ਭਾਰੀ ਮੀਂਹ ਦੌਰਾਨ ਹਰਿਮੰਦਰ ਸਾਹਿਬ ਆਏ ਸ਼ਰਧਾਲੂਆਂ ਦੀ ਗਿਣਤੀ 'ਚ ਵੀ ਕਾਫ਼ੀ ਘਾਟ ਨਜ਼ਰ ਆਈ ਹੈ। ਅੰਮ੍ਰਿਤਸਰ ਦੇ ਇਲਾਕਾ ਸੌਫਟੀ ਰੋਡ, ਅਜੀਤ ਨਗਰ ਤੇ ਕਈ ਹੋਰ ਮਸ਼ਹੂਰ ਬਜ਼ਾਰ ਜਲਥਲ ਹੋਏ ਨਜ਼ਰ ਆਏ। ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦਸਤਕ ਦੇਣ ਵਾਲਾ ਹੈ ਅਤੇ ਜੁਲਾਈ ਦੇ ਮਹੀਨੇ ਵਿਚ ਭਾਰੀ ਬਰਸਾਤਾਂ ਹੋਣ ਦੀਆਂ ਸੰਭਾਵਨਾ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ
ਤੇਜ਼ ਤੂਫਾਨ ਅਤੇ ਮੀਂਹ ਨਾਲ ਜਿਥੇ ਮੌਸਮ ਸੁਹਾਵਨਾ ਹੋਇਆ ਹੈ, ਉੱਥੇ ਹੀ ਸੜਕਾਂ 'ਤੇ ਪਾਣੀ ਇਕੱਠਾ ਹੋਣ ਕਾਰਨ ਮੀਂਹ ਨੇ ਸ਼ਹਿਰ ਵਾਸੀਆਂ ਦੀ ਤੌਬਾ-ਤੌਬਾ ਕਰਵਾ ਦਿੱਤੀ ਹੈ। ਮੀਂਹ ਦੌਰਾਨ ਸੜਕਾਂ 'ਤੇ ਵਾਹਨਾਂ ਦਾ ਚਲਣਾ ਮੁਸ਼ਕਿਲ ਹੋ ਗਿਆ। ਕਈ ਲੋਕਾਂ ਨੂੰ ਕੰਮ 'ਤੇ ਆਉਣ ਜਾਣ ਦੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਕਈ ਇਲਾਕਿਆਂ ਵਿਚ ਬਿਜਲੀ ਸਮੱਸਿਆਵਾਂ ਵੀ ਆਈਆਂ।
ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।