ਗਰਮੀ ਨਾਲ ਸਭ ਤੋਂ ਜ਼ਿਆਦਾ ਤਪਿਆ 'ਸ੍ਰੀ ਮੁਕਤਸਰ ਸਾਹਿਬ', ਆਸਮਾਨ ਤੋਂ ਵਰ੍ਹਦੀ ਅੱਗ ਨੇ ਤੜਫਾ ਛੱਡੇ ਲੋਕ

Monday, May 16, 2022 - 12:00 PM (IST)

ਗਰਮੀ ਨਾਲ ਸਭ ਤੋਂ ਜ਼ਿਆਦਾ ਤਪਿਆ 'ਸ੍ਰੀ ਮੁਕਤਸਰ ਸਾਹਿਬ', ਆਸਮਾਨ ਤੋਂ ਵਰ੍ਹਦੀ ਅੱਗ ਨੇ ਤੜਫਾ ਛੱਡੇ ਲੋਕ

ਲੁਧਿਆਣਾ (ਸਲੂਜਾ) : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ’ਚ ਅੱਗ ਰੂਪੀ ਗਰਮੀ ਵਰ੍ਹਨ ਨਾਲ ਸੂਬੇ ਦੇ ਹੋਰ ਸ਼ਹਿਰਾਂ ਦੀ ਮੁਕਾਬਲੇ ਇਹ ਜ਼ਿਲ੍ਹਾ ਸਭ ਤੋਂ ਜ਼ਿਆਦਾ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ 46.8, ਪਠਾਨਕੋਟ 44.8, ਪਟਿਆਲਾ 44.3, ਲੁਧਿਆਣਾ ਵਿਚ 45.5, ਅੰਮ੍ਰਿਤਸਰ ਵਿਚ 46.1, ਗੁਰਦਾਸਪੁਰ 45.7, ਬਰਨਾਲਾ 46.4, ਫਿਰੋਜ਼ਪੁਰ 46.9, ਫਰੀਦਕੋਟ 45.4, ਗੁਰਦਾਸਪੁਰ 45.7, ਹੁਸ਼ਿਆਰਪੁਰ 46.1, ਜਲੰਧਰ 46.2, ਮੋਗਾ 46.1, ਨੂਰਮਹਿਲ 45.6, ਰੌਣੀ 44.4 ਅਤੇ ਰੋਪੜ 44.2 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ

ਇਥੇ ਦੱਸ ਦੇਈਏ ਕਿ ਇਨ੍ਹਾਂ ਸ਼ਹਿਰਾਂ ’ਚ ਤਾਪਮਾਨ ਦਾ ਪਾਰਾ 42 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਪਰ ਫੀਲਿੰਗ ਇਸ ਤਰ੍ਹਾਂ ਹੋ ਰਹੀ ਸੀ, ਜਿਵੇਂ ਪਾਰਾ 50 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਹੋਵੇ। ਮੀਂਹ ਨਾ ਪੈਣ ਨਾਲ ਧਰਤੀ ਖੁਸ਼ਕ, ਹਵਾਵਾਂ ਗਰਮ ਹੋਣ ਨਾਲ ਤਾਪਮਾਨ ਦਾ ਪਾਰਾ ਵਧਿਆ। ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਡਾ. ਮਨਮੋਹਨ ਸਿੰਘ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਐਡਵਾਂਸ ਗਰਮੀ ਦੇ ਪਿੱਛੇ ਪ੍ਰਮੁੱਖ ਤੌਰ ’ਤੇ ਕਾਰਨ ਮੀਂਹ ਨਾ ਪੈਣਾ ਹੈ। ਮੀਂਹ ਨਾ ਪੈਣ ਦੀ ਵਜ੍ਹਾ ਨਾਲ ਧਰਤੀ ਖ਼ੁਸ਼ਕ ਹੋ ਗਈ ਹੈ। ਧਰਤੀ ਦੇ ਖ਼ੁਸ਼ਕ ਰਹਿਣ ਨਾਲ ਹਵਾਵਾਂ ਗਰਮ ਹੋ ਜਾਂਦੀਆਂ ਹਨ, ਜਿਸ ਨਾਲ ਤਾਪਮਾਨ ਪਿਛਲੇ ਸਾਲਾਂ ਦੇ ਮੁਕਾਬਲੇ ਵਿਚ ਇਸ ਵਾਰ ਜ਼ਿਆਦਾ ਚੱਲ ਰਿਹਾ ਹੈ। ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਵੀ ਵਾਰ ਛੂਹ ਚੁੱਕਿਆ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਰਾਜਸਥਾਨ ਤੋਂ ਹੋ ਕੇ ਪੰਜਾਬ ’ਚ ਦਾਖ਼ਲ ਹੋ ਰਹੀਆਂ ਗਰਮ ਹਵਾਵਾਂ ਨਾਲ ਵੀ ਪੰਜਾਬ ਤਪਣ ਲੱਗਾ ਹੈ, ਜਿਸ ਨਾਲ ਵੀ ਤਾਪਮਾਨ ’ਚ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਡੇਰਾਬੱਸੀ 'ਚ ਨਾੜ ਦੀ ਅੱਗ ਕਾਰਨ ਜਿਊਂਦਾ ਸੜੀ ਸੀ ਬੱਚੀ, ਕਿਸਾਨ ਖ਼ਿਲਾਫ਼ ਦਰਜ ਹੋਇਆ ਮਾਮਲਾ
ਕੀ ਕਹਿੰਦੇ ਹਨ ਪੀ. ਏ. ਯੂ. ਮੌਸਮ ਵਿਭਾਗ ਦੇ ਇੰਚਾਰਜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਇੰਚਾਰਜ ਡਾ. ਪੀ. ਕੇ. ਕਿੰਗਰਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਵਾਰ ਜੋ ਜ਼ਿਆਦਾ ਗਰਮੀ ਪੈ ਰਹੀ ਹੈ, ਉਸ ਦੇ ਪਿੱਛੇ ਪੱਛਮੀ ਚੱਕਰਵਾਤ ਦੇ ਸਰਗਰਮ ਨਾ ਹੋਣਾ ਪ੍ਰਮੁੱਖ ਵਜ੍ਹਾ ਹੈ, ਜਿਸ ਨਾਲ ਮੀਂਹ ਨਹੀਂ ਪਿਆ ਹੈ। ਮੌਸਮ ਲੰਮੇ ਸਮੇਂ ਤੱਕ ਖ਼ੁਸ਼ਕ ਹੀ ਚੱਲਦਾ ਰਿਹਾ ਹੈ। ਦੂਜੇ ਪ੍ਰਮੁੱਖ ਕਾਰਨਾਂ ’ਚ ਗਲੋਬਲ ਵਾਰਮਿੰਗ ਅਤੇ ਦਿਨ-ਬ-ਦਿਨ ਵੱਧ ਰਿਹਾ ਪ੍ਰਦੂਸ਼ਣ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਬਦਫ਼ੈਲੀ ਮਗਰੋਂ ਮਾਸੂਮ ਦਾ ਗਲਾ ਘੁੱਟ ਕੇ ਕੀਤਾ ਕਤਲ, ਕੱਪੜੇ ਦੇ ਥਾਨ 'ਚ ਲੁਕੋਈ ਲਾਸ਼
ਕਿਵੇਂ ਰਹੇਗਾ ਮੌਸਮ ਦਾ ਮਿਜਾਜ਼
ਮੌਸਮ ਮਾਹਿਰਾਂ ਨੇ ਦੱਸਿਆ ਕਿ 16 ਤੇ 17 ਮਈ ਨੂੰ ਉੱਤਰੀ ਪੰਜਾਬ ਅਤੇ ਪਹਾੜੀ ਇਲਾਕਿਆਂ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ’ਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲ ਸਕਦੀ ਹੈ ਤੇ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News