ਹਾਰਟ ਆਫ ਏਸ਼ੀਆ ਸਮਾਗਮ, ਅੰਮ੍ਰਿਤਸਰ ਪਹੁੰਚੇ ਪੀ.ਐੱਮ. ਮੋਦੀ, ਹਰਿਮੰਦਰ ਸਾਹਿਬ ਟੇਕਿਆ ਮੱਥਾ (ਵੀਡੀਓ)

12/04/2016 12:34:30 PM

ਅੰਮ੍ਰਿਤਸਰ—  ਦੋ ਦਿਨਾਂ ਹਾਰਟ ਆਫ ਏਸ਼ੀਆ ਸਮਾਗਮ ''ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਪਹੁੰਚ ਗਏ ਹਨ। ਅੰਮ੍ਰਿਤਸਰ ਪਹੁੰਚਣ ''ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰਾਜਪਾਲ ਬੀ.ਪੀ. ਬਦਨੌਰ, ਸੁਖਬੀਰ ਸਿੰਘ ਬਾਦਲ ਸਮੇਤ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਦੇਰ ਸ਼ਾਮ ਪੀ.ਐੱਮ. ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ।

ਪਾਕਿਸਤਾਨ ਨੂੰ ਘੇਰੇ ''ਚ ਲਵੇਗਾ ਭਾਰਤ

ਸਮਾਗਮ ਲਈ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ ਦੌਰਾਨ ਏਸ਼ੀਆ ''ਚ ਸ਼ਾਂਤੀ ਅਤੇ ਆਪਸੀ ਸਹਿਯੋਗ ਅਤੇ ਅਫਗਾਨਿਸਤਾਨ ਦੀ ਹਾਲਤ ਦਾ ਪ੍ਰਮੁੱਖ ਮੁੱਦਾ ਰੱਖਿਆ ਗਿਆ। ਇਸ ਨਾਲ ਹੀ ਭਾਰਤ ਅੱਤਵਾਦ ਅਤੇ ਨਗਰੋਟਾ ਹਮਲੇ ''ਤੇ ਪਾਕਿਸਤਾਨ ਨੂੰ ਘੇਰੇ ''ਚ ਲਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀ ਸ਼ੁਰੂਆਤ ਕਰਨਗੇ, ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਉਨ੍ਹਾਂ ਦੀ ਦੋ-ਪੱਖੀ ਗੱਲਬਾਤ ਹੋਵੇਗੀ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵੀ ਸ਼ਾਮਲ ਹੋਣਗੇ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਦੋ-ਪੱਖੀ ਗੱਲਬਾਤ ਨਹੀਂ ਹੋਵੇਗੀ।

6ਵੀਂ ਕਾਨਫਰੰਸ ਲਈ ਇਹ ਦੇਸ਼ ਹੋਣਗੇ ਸ਼ਾਮਲ

2 ਨਵੰਬਰ 2011 ਨੂੰ ਹਾਰਟ ਆਫ ਏਸ਼ੀਆ ਦਾ ਆਯੋਜਨ ਇਸਤਾਮਬੁਲ, ਤੁਰਕੀ ''ਚ ਹੋਇਆ ਸੀ। ਇਸ ਤੋਂ ਪਹਿਲਾਂ 2011 ''ਚ ਤੁਰਕੀ, 2012 ''ਚ ਅਫਗਾਨਿਸਤਾਨ ਅਤੇ ਕਜ਼ਾਕਿਸਤਾਨ, 2014 ''ਚ ਚੀਨ ਅਤੇ 2015 ''ਚ ਪਾਕਿਸਤਾਨ ''ਚ ਹੋ ਚੁੱਕਿਆ ਹੈ। ਇਸ ''ਚ 15 ਦੇਸ਼ਾਂ ਦੇ ਸ਼ਾਮਲ ਹੋਣ ਤੋਂ ਇਲਾਵਾ 16 ਹੋਰ ਸਹਿਯੋਗੀ ਅਤੇ 13 ਖੇਤਰੀ ਅਤੇ ਅੰਤਰਾਸ਼ਟਰੀ ਆਰਗੇਨਾਇਜੇਸ਼ਨ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਸ ਕਾਰਫਰੰਸ ''ਚ ਹਿੱਸਾ ਲੈਣ ਵਾਲੇ ਮੁੱਖ ਦੇਸ਼ ਅਫਗਾਨਿਸਤਾਨ, ਅਜ਼ਰਬੇਜਾਨ, ਚੀਨ, ਭਾਰਤ, ਈਰਾਨ, ਕਜ਼ਾਕਿਸਤਾਨ, ਪਾਕਿਸਤਾਨ, ਰੂਸ, ਸਾਊਦੀ ਅਰਬ, ਤੁਰਕੀ, ਤੁਰਕਮੇਨਿਸਤਾਨ, ਯੂਨਾਈਟੇਡ ਅਰਬ ਅਮੀਰਾਤ, ਸਹਿਯੋਗੀ ਦੇਸ਼ਾਂ ''ਚ ਆਸਟਰੇਲੀਆ, ਕੈਨੇਡਾ, ਡੈਨਮਾਰਕ, ਫਰਾਂਸ, ਈਰਾਕ, ਇਟਲੀ, ਜਪਾਨ, ਨਾਰਵੇ, ਪੋਲੈਂਡ, ਸਪੇਨ, ਸਵੀਡਨ, ਯੂ.ਕੇ. ਅਤੇ ਯੂ.ਐੱਸ.ਏ. ਸ਼ਾਮਲ ਹਨ।

ਪੂਰਾ ਵਫਦ ਕਰੇਗਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ

ਇਨ੍ਹਾਂ ''ਚ ਮੁੱਖ ਤੌਰ ''ਤੇ ਯੂਨਾਈਟੇਡ ਨੈਸ਼ਨਲ, ਆਗਾ ਖਾਨ ਡਿਵੈਲਪਮੈਂਟ ਨੈੱਟਵਰਕ, ਸੈਂਟਰਲ ਏਸ਼ੀਆ ਰਿਜ਼ਨਲ ਇਕੋਨੋਮਿਕ ਕੋ-ਆਪਰੇਸ਼ਨ, ਏਸ਼ੀਅਨ, ਡਿਵੈਲਪਮੈਂਟ ਬੈਂਕ, ਯੂਰੋਪੀਅਨ ਯੂਨੀਅਨ, ਸਾਊਥ ਏਸ਼ੀਆ ਐਸੋਸੀਏਸ਼ਨ ਰਿਜ਼ਨਲ ਕੋ-ਆਪਰੇਸ਼ਨ ਅਤੇ ਹੋਰ ਹਨ। 6ਵੀਂ ਹਾਰਟ ਆਫ ਐ ਸੋਸੀਏਸ਼ਨ ਏਸ਼ੀਆ ''ਚ ਪਹੁੰਚਣ ਵਾਲੇ ਮਹਿਮਾਨਾਂ ਦਾ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਰਾਜਾਸਾਂਸੀ ''ਤੇ ਸਵਾਗਤ ਸ਼ੁਰੂ ਹੋਇਆ। ਪਿਛਲੀ ਸ਼ਾਮ ਉਨ੍ਹਾਂ ਨੂੰ ਜਲੀਆਵਾਲਾ ਬਾਗ ''ਚ ਲਿਜਾਇਆ ਗਿਆ, ਜਦਕਿ 3 ਦਸੰਬਰ ਨੂੰ 6ਵੀਂ ਹਾਰਟ ਆਫ ਏਸ਼ੀਆ ਦੀ ਇਕ ਸਾਂਝੀ ਬੈਠਕ ਹੋਵੇਗੀ। 4 ਦਸੰਬਰ ਨੂੰ ਹਾਰਟ ਆਫ ਏਸ਼ੀਆ ਦਾ ਪੂਰਾ ਵਫਦ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੇਗਾ।


Gurminder Singh

Content Editor

Related News