ਸਾਵਧਾਨ! ਪੰਜਾਬ ''ਚ ''ਕੋਰੋਨਾ'' ਘੱਟਦੇ ਹੀ ''ਨਵੀਂ ਆਫ਼ਤ'' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
Thursday, Jul 08, 2021 - 09:37 AM (IST)
ਲੁਧਿਆਣਾ (ਜ.ਬ.) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਥੋੜ੍ਹਾ ਘੱਟ ਹੁੰਦੇ ਹੀ ਨਵੀਂ ਆਫ਼ਤ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਅਸਲ 'ਚ ਡੇਂਗੂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵੈਸੇ ਜੁਲਾਈ ਸ਼ੁਰੂ ਤੋਂ ਨਵੰਬਰ ਤੱਕ ਦਾ ਇਸ ਦਾ ਖ਼ਤਰਨਾਕ ਪੀਰੀਅਡ ਮੰਨਿਆ ਜਾਂਦਾ ਹੈ। ਜਦੋਂ ਤੱਕ ਤਾਪਮਾਨ ਥੱਲੇ ਡਿੱਗ ਕੇ 15-16 ਡਿਗਰੀ ਤੱਕ ਨਹੀਂ ਆ ਜਾਂਦਾ, ਉਦੋਂ ਤੱਕ ਇਸ ਦਾ ਜੀਵਨ ਚੱਲਦਾ ਰਹਿੰਦਾ ਹੈ। ਡੇਂਗੂ ਐਂਡੀਜ਼ ਅਜੈਪਿਟ ਨਾਮੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨੂੰ ‘ਟਾਈਗਰ ਮੱਛਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਟਾਈਗਰ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀ ਉਮਰ ਇਕ ਮਹੀਨੇ ਤੱਕ ਹੀ ਹੁੰਦੀ ਹੈ ਪਰ ਇਸ ਜੀਵਨ ਕਾਲ ’ਚ ਉਹ 500 ਤੋਂ ਲੈ ਕੇ 1000 ਤੱਕ ਮੱਛਰ ਪੈਦਾ ਕਰ ਸਕਦੀ ਹੈ। ਇਹ ਮੱਛਰ ਤਿੰਨ ਫੁੱਟ ਤੋਂ ਜ਼ਿਆਦਾ ਉੱਚੀ ਉਡਾਰੀ ਨਹੀਂ ਭਰ ਸਕਦਾ। ਮਾਦਾ ਮੱਛਰ ਕੂਲਰ, ਗਮਲਿਆਂ, ਫਲਾਵਰ ਪੌਟ, ਛੱਤ ’ਤੇ ਪਏ ਪੁਰਾਣੇ ਭਾਂਡਿਆਂ ਅਤੇ ਟਾਇਰ ਆਦਿ ਵਿਚ ਭਰੇ ਪਾਣੀ ਅਤੇ ਆਬਾਦੀ ਦੇ ਆਸ-ਪਾਸ ਟੋਇਆਂ ’ਚ ਜ਼ਿਆਦਾ ਸਮੇਂ ਤੱਕ ਖੜ੍ਹੇ ਸਾਫ ਪਾਣੀ ’ਚ ਆਪਣੇ ਆਂਡੇ ਦਿੰਦੀ ਹੈ। ਇਹ ਇਕ ਵਾਰ ਵਿਚ 100 ਤੋਂ ਲੈ ਕੇ 300 ਤੱਕ ਆਂਡੇ ਦਿੰਦੀ ਹੈ। ਆਂਡਿਆਂ ਤੋਂ ਲਾਰਵਾਂ ਬਣਨ ਵਿਚ 2 ਤੋਂ 7 ਦਿਨ ਲੱਗਦੇ ਹਨ। ਲਾਰਵੇ ਦੇ ਚਾਰ ਦਿਨਾਂ ਬਾਅਦ ਇਹ ਪਪਾ (ਮੱਛਰ ਦੀ ਸ਼ੇਪ) ਬਣ ਜਾਂਦਾ ਹੈ ਅਤੇ 2 ਦਿਨ ਬਾਅਦ ਉੱਡਣ ਲਾਇਕ ਬਣ ਜਾਂਦਾ ਹੈ, ਸਗੋਂ ਇਹ ਚਿਕਨਗੁਣੀਆ, ਯੈਲੋ ਫੀਵਰ ਅਤੇ ਜੀਕਾ ਵਾਇਰਸ ਲਈ ਵੀ ਏਜੰਟ ਦਾ ਕੰਮ ਕਰਦੀ ਹੈ। ਇਨ੍ਹਾਂ ਬੀਮਾਰੀਆਂ ਦਾ ਵਾਇਰਸ ਵੀ ਇਸੇ ਮੱਛਰ ਦੇ ਜ਼ਰੀਏ ਇਕ ਇਨਫੈਕਟਿਡ ਮਨੁੱਖ ਤੋਂ ਸਿਹਤਮੰਦ ਵਿਅਕਤੀ ਦੇ ਸਰੀਰ ’ਚ ਦਾਖ਼ਲ ਹੁੰਦਾ ਹੈ।
ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
ਸਵੇਰੇ-ਸ਼ਾਮ ਲੱਗਦਾ ਹੈ ਡੇਂਗੂ ਦਾ ਡੰਗ
ਮਾਹਿਰਾਂ ਮੁਤਾਬਕ ਡੇਂਗੂ ਦਾ ਮੱਛਰ ਸਿਰਫ ਸਵੇਰੇ ਅਤੇ ਸ਼ਾਮ ਦੇ ਸਮੇਂ ਹੀ ਕੱਟਦਾ ਹੈ। ਦੁਪਹਿਰ ਅਤੇ ਰਾਤ ਨੂੰ ਇਹ ਘਰ ਦੇ ਕੋਨੇ, ਪਰਦੇ ਦੇ ਪਿੱਛੇ ਜਾਂ ਨਮੀ ਵਾਲੀ ਜਗ੍ਹਾ ’ਤੇ ਲੁਕ ਜਾਂਦਾ ਹੈ। ਇਹ ਮੱਛਰ ਜ਼ਿਆਦਾ ਉੱਚੀ ਉਡਾਰੀ ਨਹੀਂ ਭਰ ਸਕਦਾ। ਇਸ ਕਾਰਨ ਸਿਰਫ ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਹੀ ਕੱਟਦਾ ਹੈ। ਡੇਂਗੂ ਦੀ ਕੰਨਫਰਮੇਸ਼ਨ ਲਈ ਐੱਨ. ਐੱਸ. 1 ਅਤੇ ਐਲਾਇਜ਼ਾ ਟੈਸਟ ਕੀਤਾ ਜਾਂਦਾ ਹੈ। ਪੰਜ ਦਿਨ ਤੋਂ ਘੱਟ ਸਮੇਂ ਤੱਕ ਫੀਵਰ ਹੋਣ ’ਤੇ ਐੱਨ. ਐੱਸ. 1 ਅਤੇ ਪੰਜ ਦਿਨ ਤੋਂ ਜ਼ਿਆਦਾ ਬੁਖਾਰ ਹੋਣ ’ਤੇ ਐਲਾਇਜਾ ਟੈਸਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : 'ਕੈਪਟਨ' ਨੇ ਸੋਨੀਆ ਅੱਗੇ ਰੱਖਿਆ 'ਸਿੱਧੂ' ਦੀਆਂ ਬਿਆਨਬਾਜ਼ੀਆਂ ਦਾ ਪੁਲੰਦਾ, ਬੋਲੇ ਹੁਣ ਬਰਦਾਸ਼ਤ ਕਰਨਾ ਸੰਭਵ ਨਹੀਂ
ਇਹ ਹਨ ਡੇਂਗੂ ਦੇ ਲੱਛਣ
ਤੇਜ਼ ਬੁਖਾਰ, ਸਿਰਦਰਦ, ਮਾਸ ਪੇਸ਼ੀਆਂ ’ਚ ਦਰਦ, ਚਮੜੀ ’ਤੇ ਲਾਲ ਰੰਗ ਦੇ ਦਾਣੇ ਨਿਕਲਣਾ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਹੋਣਾ, ਜੋੜਾਂ ਵਿਚ ਦਰਦ, ਸੋਜ ਆਉਣਾ, ਮਸੂੜਿਆਂ ਅਤੇ ਨੱਕ ’ਚੋਂ ਖੂਨ ਨਿਕਲਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਅਜਿਹਾ ਹੋਣ ’ਤੇ ਤੁਰੰਤ ਕਿਸੇ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 'ਕੈਪਟਨ' ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਸਿਆਸੀ ਹਾਲਾਤ 'ਤੇ ਹੋਈ ਖੁੱਲ੍ਹ ਕੇ ਚਰਚਾ
ਇਹ ਵਰਤੋ ਸਾਵਧਾਨੀਆਂ
ਡੇਂਗੂ ਦੇ ਡੰਗ ਤੋਂ ਬਚਣ ਲਈ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।
ਸੌਂਦੇ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੇ ਲੋਸ਼ਨ ਅਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਟੁੱਟੇ ਭਾਂਡੇ, ਪੁਰਾਣੇ ਟਾਇਰ ਅਤੇ ਡਰੰਮ ਆਦਿ ਨੂੰ ਖੁੱਲ੍ਹੇ ’ਚ ਨਾ ਸੁੱਟੋ।
ਘਰਾਂ ਦੇ ਕੂਲਰਾਂ, ਫਲਾਵਰ ਪੌਟ, ਗਮਲਿਆਂ ਅਤੇ ਟੈਂਕੀ ’ਚ ਜ਼ਿਆਦਾ ਦਿਨਾਂ ਤੱਕ ਪਾਣੀ ਖੜ੍ਹਾ ਨਾ ਹੋਣ ਦਿਓ।
ਬੁਖਾਰ ਹੋਣ ’ਤੇ ਪੈਰਾਸੀਟਾਮੋਲ ਦੀ ਟੈਬਲੇਟ ਲਓ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ