ਹੈੱਡ ਕਾਂਸਟੇਬਲ ਮਨਵਿੰਦਰ ਸਿੰਘ ASI ਵਜੋਂ ਕੀਤਾ ਗਿਆ ਪ੍ਰਮੋਟ
Wednesday, Aug 19, 2026 - 05:25 PM (IST)
ਖਰੜ (ਰਣਬੀਰ) : ਇੱਥੇ ਥਾਣਾ ਸਦਰ ਖਰੜ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਮਨਵਿੰਦਰ ਸਿੰਘ ਨੂੰ ਏ. ਐੱਸ. ਆਈ. ਵਜੋਂ ਪ੍ਰਮੋਟ ਕੀਤਾ ਗਿਆ ਹੈ। ਡੀ. ਐੱਸ. ਪੀ. ਖਰੜ ਇਸ਼ਾਨ ਸਿੰਗਲਾ ਅਤੇ ਥਾਣਾ ਸਦਰ ਖਰੜ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਤਰੱਕੀ ਦਿੱਤੀ ਗਈ।
ਅਧਿਕਾਰੀਆਂ ਨੇ ਮਨਵਿੰਦਰ ਸਿੰਘ ਨੂੰ ਤਰੱਕੀ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
