ਹਰਿਆਣਾ ’ਚ ਬਣਨਗੇ ਤਾਪਮਾਨ ਕੰਟਰੋਲ ਕਰਨ ਵਾਲੇ ਘਰ! ਗਊ ਦੇ ਗੋਬਰ ਦੀਆਂ ਇੱਟਾਂ ਦੀ ਹੋਵੇਗੀ ਵਰਤੋਂ

Friday, Jul 23, 2021 - 09:45 AM (IST)

ਹਰਿਆਣਾ ’ਚ ਬਣਨਗੇ ਤਾਪਮਾਨ ਕੰਟਰੋਲ ਕਰਨ ਵਾਲੇ ਘਰ! ਗਊ ਦੇ ਗੋਬਰ ਦੀਆਂ ਇੱਟਾਂ ਦੀ ਹੋਵੇਗੀ ਵਰਤੋਂ

ਚੰਡੀਗੜ੍ਹ (ਅਰਚਨਾ) : ਗਲੋਬਲ ਵਾਰਮਿੰਗ ਨਾਲ ਵਧ ਰਹੇ ਤਾਪਮਾਨ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਘਰ ਮਿਲਣਗੇ, ਜਿਨ੍ਹਾਂ ਦਾ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਰਹਿ ਸਕਦਾ ਹੈ। ਘਰ ਦੀ ਖ਼ਾਸੀਅਤ ਸਿਰਫ਼ ਠੰਡਾ ਮਾਹੌਲ ਹੀ ਨਹੀਂ ਸਗੋਂ ਉਸ ਦੇ ਅੰਦਰ ਦਾ ਸ਼ੁੱਧ ਮਾਹੌਲ ਵੀ ਹੋਵੇਗਾ। ਇਹ ਘਰ ਅਜਿਹੀਆਂ ਇੱਟਾਂ ਨਾਲ ਬਣਾਏ ਜਾਣਗੇ, ਜੋ ਗਊ ਦੇ ਗੋਬਰ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਗਊ ਸੇਵਾ ਕਮਿਸ਼ਨ ਦੇ ਗਊਵੰਸ਼ ਖੋਜ ਕੇਂਦਰ ਵਿੱਚ ਗੋਬਰ ਨਾਲ ਤਿਆਰ ਇੱਟਾਂ ’ਤੇ ਅਧਿਐਨ ਕੀਤਾ ਜਾ ਰਿਹਾ ਹੈ। ਤਿੰਨ ਦਿਨਾਂ ਵਿੱਚ ਤਿਆਰ ਗੋਬਰ ਦੀਆਂ ਇੱਟਾਂ ਵਿੱਚ ਜਿਪਸਮ ਅਤੇ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਮਿਲਾਨ ਕੀਤਾ ਗਿਆ ਹੈ। ਹੁਣ ਕੇਂਦਰ ਵਿੱਚ ਇੱਟਾਂ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਗਿਆ ਹੈ ਅਤੇ ਇਹ 15 ਦਿਨਾਂ ਤੋਂ ਪਾਣੀ ਵਿੱਚ ਹੀ ਹਨ। 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਵੇਖਿਆ ਜਾਵੇਗਾ ਕਿ ਕੀ ਭਵਿੱਖ ਵਿੱਚ ਇਹ ਡੁੱਬਦੀਆਂ ਹਨ ਜਾਂ ਨਹੀਂ? ਇੱਟਾਂ ਪਾਣੀ ਵਿੱਚ ਤੈਰਦੀਆਂ ਰਹੀਆਂ ਤਾਂ ਇਸ ’ਤੇ ਸ਼੍ਰੀ ਰਾਮ ਵੀ ਲਿਖਿਆ ਜਾ ਸਕਦਾ ਹੈ। ਖੋਜ ਕੇਂਦਰ ਵਿੱਚ ਤਿਆਰ ਕੀਤੀਆਂ ਗਈਆਂ ਇੱਟਾਂ ਵਿੱਚ ਕਈ ਅਜਿਹੇ ਪਦਾਰਥ ਮਿਲਾਏ ਗਏ ਹਨ, ਜੋ ਘਰ ਦੀ ਰੱਖਿਆ ਕੀਟਾਣੂਆਂ, ਅੱਗ ਅਤੇ ਤਾਪਮਾਨ ਤੋਂ ਵੀ ਕਰਨਗੇ। ਕੇਂਦਰ ਦੀ ਪ੍ਰਯੋਗਸ਼ਾਲਾ ਵਿੱਚ ਇੱਟਾਂ ਨੂੰ ਪ੍ਰਮਾਣਿਕਤਾ ਦੇਣ ਤੋਂ ਬਾਅਦ ਫਾਰਮੂਲਾ ਹਰਿਆਣਾ ਦੀਆਂ ਹੋਰ ਗਊਸ਼ਾਲਾਵਾਂ ਨੂੰ ਸੌਂਪਿਆ ਜਾਵੇਗਾ, ਤਾਂਕਿ ਉਹ ਵੀ ਇੱਟਾਂ ਤਿਆਰ ਕਰ ਕੇ ਆਤਮਨਿਰਭਰ ਬਣ ਸਕਣ।

ਪੜ੍ਹੋ ਇਹ ਵੀ ਖ਼ਬਰ - ਪਤੀ ਨਿਤ ਕਹਿੰਦਾ ਸੀ ਨਹੀਂ ਮੈਨੂੰ ਤੂੰ ਪਸੰਦ ਕਰਲੈ ਖ਼ੁਦਕੁਸ਼ੀ, ਤੰਗ ਆ ਗਰਭਵਤੀ ਨੇ ਚੁੱਕਿਆ ਖ਼ੌਫਨਾਕ ਕਦਮ (ਵੀਡੀਓ)

ਖੋਜ ਨੇ ਫੜੀ ਰਫ਼ਤਾਰ
ਪੰਚਕੂਲਾ ਜ਼ਿਲ੍ਹੇ ਵਿੱਚ ਗਊਵੰਸ਼ ਖੋਜ ਕੇਂਦਰ ਵਿੱਚ ਗਊ ਦੇ ਗੋਬਰ, ਮੂਤਰ ਅਤੇ ਦੁੱਧ ਤੋਂ ਇਲਾਵਾ ਘਿਓ, ਦਹੀਂ ਅਤੇ ਲੱਸੀ ਤੋਂ ਕਈ ਪਦਾਰਥ ਬਣਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪ੍ਰਬੰਧਕ ਬਿਜੇਂਦਰ ਅੰਤੀਲ ਦਾ ਕਹਿਣਾ ਹੈ ਕਿ ਕੇਂਦਰ ਵਿੱਚ ਸੌ ਫੀਸਦੀ ਕੁਦਰਤੀ ਤਰੀਕੇ ਨਾਲ ਗਊ ਮੂਤਰ ਦੀ ਵਰਤੋਂ ਨਾਲ ਫਿਨਾਇਲ ਤਿਆਰ ਕਰ ਕੇ ਜਾਂਚ ਕਾਰਜ ਪੂਰਾ ਕਰ ਲਿਆ ਗਿਆ ਹੈ। ਕੇਂਦਰ ਦੀ ਪ੍ਰਯੋਗਸ਼ਾਲਾ ਵੱਲੋਂ ਫਿਨਾਇਲ ਨੂੰ ਪ੍ਰਮਾਣਿਕਤਾ ਦੇਣ ਤੋਂ ਬਾਅਦ ਸਾਰੀਆਂ ਗਊਸ਼ਾਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਗੋਬਰ ਦੀਆਂ ਇੱਟਾਂ ਦਾ ਅਧਿਐਨ ਕਾਰਜ ਚੱਲ ਰਿਹਾ ਹੈ। ਗੋਬਰ ਦੇ ਗਮਲੇ ਬਣਾਉਣ ਲਈ ਮਸ਼ੀਨ ਖਰੀਦ ਲਈ ਹੈ ਅਤੇ ਇਕ-ਦੋ ਦਿਨਾਂ ਵਿੱਚ ਪਹੁੰਚ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ, 5 ਮੌਤਾਂ ਦਾ ਖਦਸ਼ਾ (ਤਸਵੀਰਾਂ)

ਗਮਲਿਆਂ ’ਚ ਖਾਦ ਦੀ ਨਹੀਂ ਹੋਵੇਗੀ ਜ਼ਰੂਰਤ
ਹਰਿਆਣਾ ਗਊ ਸੇਵਾ ਕਮਿਸ਼ਨ ਦੇ ਸਕੱਤਰ ਡਾ. ਚਿਰੰਤਨ ਕਾਦਿਆਨ ਨੇ ਦੱਸਿਆ ਕਿ ਕੇਂਦਰ ਵਿਚ ਗੋਬਰ ਦੇ ਗਮਲਿਆਂ ’ਤੇ ਛੇਤੀ ਖੋਜ ਕਾਰਜ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਗਮਲਿਆਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਬੂਟਿਆਂ ਨੂੰ ਖਾਦ ਦੀ ਜ਼ਰੂਰਤ ਨਹੀਂ ਹੋਵੇਗੀ। ਕੇਂਦਰ ਵਿੱਚ ਤਿੰਨ ਤਰ੍ਹਾਂ ਦੇ ਗੋਬਰ ਦੇ ਗਮਲੇ ਤਿਆਰ ਕੀਤੇ ਜਾਣਗੇ। ਇਕ ਸਭ ਤੋਂ ਛੋਟਾ ਹੋਵੇਗਾ, ਜਿਸਨੂੰ ਜ਼ਮੀਨ ਵਿੱਚ ਦਬਾਇਆ ਜਾ ਸਕੇਗਾ। ਇਸ ਤੋਂ ਇਲਾਵਾ ਦਰਮਿਆਨੇ ਅਤੇ ਵੱਡੇ ਆਕਾਰ ਦੇ ਗਮਲੇ ਬਣਾਏ ਜਾਣਗੇ। ਗੋਬਰ ਦੇ ਗਮਲਿਆਂ ਵਿੱਚ ਉੱਗਣ ਵਾਲੇ ਬੂਟੇ ਹੋਰ ਗਮਲਿਆਂ ਦੀ ਤੁਲਣਾ ਵਿੱਚ ਜ਼ਿਆਦਾ ਹਰੇ-ਭਰੇ ਰਹਿਣਗੇ। ਜੈਵਿਕ ਖਾਦ ’ਤੇ ਕੇਂਦਰ ਵਿਚ ਜਾਂਚ ਕੀਤੀ ਜਾਵੇਗੀ। ਗੋਬਰ ਨਾਲ ਤਿਆਰ ਖਾਦ ਕਿਸਾਨਾਂ ਨੂੰ ਡੀ. ਏ. ਪੀ. ਖਾਦ ਦੀ ਤੁਲਣਾ ਵਿੱਚ ਘੱਟ ਮੁੱਲ ਵਿੱਚ ਮਿਲ ਸਕੇਗੀ ਅਤੇ ਜੈਵਿਕ ਖਾਦ ਮਿੱਟੀ ਦੀ ਸਿਹਤ ਲਈ ਬਿਹਤਰ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਤਾਜਪੋਸ਼ੀ ਅੱਜ, ਇਕ ਮੰਚ ’ਤੇ ਇਕੱਠੇ ਵਿਖਾਈ ਦੇਣਗੇ ਕੈਪਟਨ ਅਤੇ ਸਿੱਧੂ

ਅਜਿਹੀ ਤਕਨੀਕ ਕਰਨਗੇ ਇਜ਼ਾਦ, ਜੋ ਸਿਹਤ ਦਾ ਵੀ ਰੱਖੇਗੀ ਧਿਆਨ
ਹਰਿਆਣਾ ਗਊ ਸੇਵਾ ਕਮਿਸ਼ਨ ਦੇ ਪ੍ਰਧਾਨ ਸ਼ਰਵਣ ਕੁਮਾਰ ਦਾ ਕਹਿਣਾ ਹੈ ਕਿ ਟ੍ਰੇਨਿੰਗ ਤੋਂ ਬਾਅਦ ਕੇਂਦਰ ਦੀ ਪ੍ਰਮਾਣਿਕਤਾ ਵਾਲੇ ਉਤਪਾਦ ਹੀ ਵੇਚੇ ਜਾ ਸਕਣ। ਇਹ ਉਤਪਾਦ ਵਿਗਿਆਨਕ ਆਧਾਰ ’ਤੇ ਤਿਆਰ ਕੀਤੇ ਜਾਣ, ਜੋ ਲੋਕਾਂ ਲਈ ਫ਼ਾਇਦੇਮੰਦ ਵੀ ਸਾਬਤ ਹੋ ਸਕਣ। ਕਮਿਸ਼ਨ ਦੇ ਖੋਜ ਕੇਂਦਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਗੁਜਰਾਤ ਅਤੇ ਹਿਸਾਰ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News