ਹਰਸਿਮਰਤ ਕੌਰ ਬਾਦਲ ਨੇ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ''ਚ ਪਾਈ ਧਮਾਲ

08/14/2017 6:48:14 PM

ਬਠਿੰਡਾ— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗਿੱਧਾ ਪਾ ਕੇ ਪੂਰੇ ਬਠਿੰਡਾ ਵਿਚ ਧਮਕ ਪਾ ਦਿੱਤੀ। ਮੌਕਾ ਸੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਦੁਸਹਿਰਾ ਗਰਾਊਂਡ 'ਚ ਆਯੋਜਿਤ ਤੀਆਂ ਦੇ ਮੇਲੇ ਦਾ। ਮੇਲੇ ਵਿਚ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੇਲੇ ਵਿਚ ਮੁਟਿਆਰਾਂ ਨੇ ਨੱਚ-ਗਾ ਕੇ ਮਨ ਪਰਚਾਵਾਂ ਕੀਤਾ। ਪੰਜਾਬੀ ਪਹਿਰਾਵੇ ਵਿਚ ਸਜੀਆਂ ਇਹ ਮੁਟਿਆਰਾਂ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਮੇਲੇ ਨੂੰ ਇਸ ਸਮੇਂ ਚਾਰ ਚੰਨ ਲੱਗ ਗਏ, ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕੁੜੀਆਂ ਨਾਲ ਗਿੱਧਾ ਪਾਇਆ। 
ਕੇਂਦਰੀ ਮੰਤਰੀ ਨੇ ਇਸ ਮੌਕੇ ਕੁੜੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਤਾਂ ਦਿੱਤੀਆਂ ਪਰ ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਕਿ 'ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂੰ ਪਿਆਰ ਕਰੋ।'


Related News