ਕਾਂਗਰਸ ਦੀ ਬੇਰੁਖੀ ਦਾ ਸ਼ਿਕਾਰ ਹੋਏ ਪਰਿਵਾਰਾਂ ਦੇ ਘਰ ਜਾਂਦੇ ਰਾਜਾ ਵੜਿੰਗ : ਹਰਸਿਮਰਤ
Tuesday, Apr 23, 2019 - 01:27 PM (IST)
 
            
            ਸ੍ਰੀ ਮੁਕਤਸਰ ਸਾਹਿਬ, ਬਠਿੰਡਾ (ਤਰਸੇਮ ਢੁੱਡੀ, ਅਮਿਤ) : ਹਰਸਿਮਰਤ ਕੌਰ ਬਾਦਲ ਇਕ ਵਾਰ ਫਿਰ ਆਪਣੇ ਵਿਰੋਧੀਆਂ 'ਤੇ ਵਰ੍ਹਦੀ ਹੋਏ ਨਜ਼ਰ ਆਏ। ਉਨ੍ਹਾਂ ਨੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ 19 ਮਈ ਤੱਕ ਹੀ ਹਨ, ਉਸ ਤੋਂ ਬਾਅਦ ਇਹ ਸਭ ਮੈਦਾਨ ਛੱਡ ਕੇ ਭੱਜ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ 10 ਸਾਲ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵੱਡੇ ਕੰਮ ਜੋ ਕਾਂਗਰਸ ਦੀ ਸਰਕਾਰ ਨੇ ਨਹੀਂ ਕੀਤੇ ਉਹ ਸਾਰੇ ਕੰਮ ਅਕਾਲੀ ਦਲ ਦੀ ਸਰਕਾਰ ਵਲੋਂ 10 ਸਾਲਾਂ 'ਚ ਕੀਤੇ ਗਏ ਹਨ।
ਰਾਜਾ ਵੜਿੰਗ ਵਲੋਂ ਦਲਿਤ ਗਰੀਬ ਪਰਿਵਾਰ ਦੇ ਘਰ ਰਾਤ ਬਿਤਾਉਣ ਦੇ ਸਵਾਲ 'ਤੇ ਹਰਸਿਮਰਤ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਦੇ ਘਰ ਜਾਣਾ ਹੀ ਸੀ ਤਾਂ ਉਨ੍ਹਾਂ ਗਰੀਬਾਂ ਦੇ ਘਰ ਜਾਂਦੇ, ਜਿਨ੍ਹਾਂ ਦੇ ਨੀਲੇ ਕਾਰਡ ਕਾਂਗਰਸ ਦੀ ਸਰਕਾਰ ਵਲੋਂ ਕੱਟ ਦਿੱਤੇ ਗਏ ਹਨ। ਬਾਦਲ ਸਰਕਾਰ ਵਲੋਂ ਦਿੱਤੀ ਗਈ ਪੈਨਸ਼ਨ ਇਨ੍ਹਾਂ ਲੋਕਾਂ ਨੇ ਕੱਟ ਦਿੱਤੀ ਹੈ। ਇਸ ਤੋਂ ਇਲਾਵਾ ਉਹ ਮੰਡੀਆਂ 'ਚ ਜਾ ਕੇ ਉਨ੍ਹਾਂ ਕਿਸਾਨਾਂ ਦੀ ਬਾਂਹ ਫੜਦੇ, ਜਿਨ੍ਹਾਂ ਦੀ ਫਸਲ 'ਚ ਨਮੀ ਦੀ ਮਾਤਰਾ ਵਧ ਦੱਸ ਕੇ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ। ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            