ਹਰਸਿਮਰਤ ਬਾਦਲ ਨੇ ਬਿਆਸ ''ਚ ਰੁਕਵਾਈਆਂ ਟਰੇਨਾਂ

Wednesday, Dec 05, 2018 - 09:38 PM (IST)

ਹਰਸਿਮਰਤ ਬਾਦਲ ਨੇ ਬਿਆਸ ''ਚ ਰੁਕਵਾਈਆਂ ਟਰੇਨਾਂ

ਜਲੰਧਰ— ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਕੋਲਕਾਤਾ-ਅੰਮ੍ਰਿਤਸਰ ਤੇ ਨਾਗਪੁਰ-ਅੰਮ੍ਰਿਤਸਰ ਏ ਸੀ. ਐਕਸਪ੍ਰੈਸ ਨੂੰ ਬਿਆਸ ਸਟੇਸ਼ਨ 'ਤੇ ਰੋਕੇ ਜਾਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਅੱਜ ਰੇਲ ਮੰਤਰੀ ਪੀਯੂਸ਼ ਗੋਇਲ ਨੇ ਮਨਜ਼ੂਰ ਕਰ ਲਿਆ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਕ ਪੱਤਰ ਜਾਰੀ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੱਤਰ 'ਚ 12357/12358 ਕੋਲਕਾਤਾ-ਅੰਮ੍ਰਿਤਸਰ ਦੁਰਗਿਆਨਾ ਐਕਸਪ੍ਰੈੱਸ ਅਤੇ 22125/22126 ਨਾਗਪੁਰ-ਅੰਮ੍ਰਿਤਸਰ ਏ ਸੀ ਐਕਸਪ੍ਰੈੱਸ ਨੂੰ ਬਿਆਸ ਸਟੇਸ਼ਨ 'ਤੇ ਰੁਕ ਕੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਹ ਦੋਵੇਂ ਟਰੇਨਾਂ ਬਿਆਸ ਸਟੇਸ਼ਨ 'ਤੇ ਰੁਕ ਕੇ ਜਾਇਆ ਕਰਨਗੀਆਂ। 

PunjabKesari ਦੱਸ ਦਈਏ ਕਿ ਇਨ੍ਹਾਂ ਦੋਵਾਂ ਟਰੇਨਾਂ ਦਾ ਰੂਟ ਕਾਫੀ ਲੰਬਾ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਟਰੇਨਾਂ ਦੇ ਬਿਆਸ ਸਟੇਸ਼ਨ 'ਤੇ ਰੁਕ ਕੇ ਜਾਣ ਲਈ ਰੇਲ ਮੰਤਰੀ ਨੂੰ ਅਪੀਲ ਕੀਤੀ ਸੀ।


Related News