ਜਦੋਂ ਲਾਪਤਾ ''ਆਪ'' ਸਾਂਸਦ ਨੂੰ ਲੱਭਣ ਦਿੱਲੀ ਪੁੱਜੇ ਲੋਕ...

Wednesday, Dec 19, 2018 - 12:55 PM (IST)

ਜਦੋਂ ਲਾਪਤਾ ''ਆਪ'' ਸਾਂਸਦ ਨੂੰ ਲੱਭਣ ਦਿੱਲੀ ਪੁੱਜੇ ਲੋਕ...

ਨਵੀਂ ਦਿੱਲੀ/ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਲੋਕ ਸਭਾ ਹਲਕੇ ਦੇ ਲੋਕ ਆਪਣੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਲੱਭਣ ਲਈ ਪੰਜਾਬ ਤੋਂ ਦਿੱਲੀ ਪੁੱਜ ਗਏ ਹਨ। ਇਹ ਲੋਕ ਸੰਸਦ ਦੇ ਬਾਹਰ ਹੱਥਾਂ 'ਚ ਤਖਤੀਆਂ ਫੜ੍ਹ ਕੇ ਹਰਿੰਦਰ ਸਿੰਘ ਖਾਲਸਾ ਨੂੰ ਲੱਭਦੇ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਹਰਿੰਦਰ ਖਾਲਸਾ ਚੋਣਾਂ ਤੋਂ ਬਾਅਦ ਕਦੇ ਵੀ ਉਨ੍ਹਾਂ ਦੇ ਇਲਾਕੇ 'ਚ ਨਹੀਂ ਆਏ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਦੇ ਨਹੀਂ ਸੁਣਿਆ। ਲੋਕਾਂ ਨੇ ਕਿਹਾ ਕਿ ਹਰਿੰਦਰ ਖਾਲਸਾ ਨੂੰ ਲੱਭਣ ਲਈ ਹੀ ਉਹ ਦਿੱਲੀ ਆਏ ਹਨ। ਲੋਕਾਂ ਨੇ ਕਿਹਾ ਕਿ ਜੇਕਰ ਕੋਈ ਹਰਿੰਦਰ ਖਾਲਸਾ ਨੂੰ ਲੱਭ ਕੇ ਲਿਆਵੇਗਾ ਤਾਂ ਉਸ ਨੂੰ ਉਚਿਤ ਇਨਾਮ ਦਿੱਤਾ ਜਾਵੇ।


author

Babita

Content Editor

Related News