ਪਤੀ ਤੋਂ ਤੰਗ ਦੋ ਬੱਚਿਆਂ ਦੀ ਮਾਂ ਨੇ ਲਿਆ ਫਾਹਾ

Wednesday, Jan 29, 2020 - 10:17 AM (IST)

ਪਤੀ ਤੋਂ ਤੰਗ ਦੋ ਬੱਚਿਆਂ ਦੀ ਮਾਂ ਨੇ ਲਿਆ ਫਾਹਾ

ਸ੍ਰੀ ਹਰਗੋਬਿੰਦਪੁਰ (ਘੁੰਮਣ) : ਪਤੀ ਤੋਂ ਤੰਗ ਆ ਕੇ 2 ਬੱਚਿਆਂ ਦੀ ਮਾਂ ਵਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਊਧਨਵਾਲ ਅਧੀਨ ਆਉਂਦੇ ਪਿੰਡ ਖੁਜਾਲਾ ਵਿਖੇ ਹਰਜੀਤ ਕੌਰ ਦਾ ਪਤੀ ਗੁਰਦਿਆਲ ਸਿੰਘ ਰੋਜ਼ਾਨਾ ਸ਼ਰਾਬ ਪੀ ਕੇ ਉਸਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਹਰਜੀਤ ਕੌਰ ਨੇ ਫਾਹਾ ਲੈ ਕਿ ਆਪਣੀ ਜੀਵਨ ਲੀਲਾ ਖਤਮ ਕਰ ਲਈ ਅਤੇ ਉਹ ਆਪਣੇ ਪਿੱਛੇ 7 ਅਤੇ 9 ਸਾਲ ਦੇ ਦੋ ਬੱਚਿਆਂ ਨੂੰ ਛੱਡ ਗਈ ਹੈ। ਹਰਜੀਤ ਕੌਰ ਦੇ ਪਿਤਾ ਬਲਦੇਵ ਸਿੰਘ ਵਾਸੀ ਮਾੜੀ ਪੰਨਵਾਂ ਦੇ ਬਿਆਨਾਂ 'ਤੇ ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News