ਗੁਰੂਹਰਸਹਾਏ 'ਚ ਟਿੱਕੀਆਂ ਵੇਚਣ ਵਾਲੇ ਬਾਰੇ ਫੈਲੀ ਅਫ਼ਵਾਹ ਦਾ ਜਾਣੋ ਅਸਲ ਸੱਚ

06/16/2020 5:57:07 PM

ਗੁਰੂਹਰਸਹਾਏ (ਆਵਲਾ): ਵਿਸ਼ਵ ਦੇਸ਼ ਅਤੇ ਪੰਜਾਬ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਜਿੱਥੇ ਸਾਰੀ ਦੁਨੀਆ ਪਰੇਸ਼ਾਨ ਹੈ, ਉਥੇ ਹੀ ਦੂਜੇ ਪਾਸੇ ਗੁਰੂਹਰਸਹਾਏ ਸ਼ਹਿਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਟਿੱਕੀਆਂ ਦੀ ਰੇਹੜੀ ਲਗਾਉਣ ਬਣਾਉਣ ਵਾਲੇ ਵਿਅਕਤੀ ਦੀ ਕਿਸੇ ਨੇ ਫੇਸਬੁੱਕ ਅਤੇ ਵਟਸਐਪ ਤੇ ਪੋਸਟ ਪਾ ਦਿੱਤੀ ਜਿਸ 'ਚ ਲਿਖਿਆ ਹੈ ਕਿ ਜਿਸ ਕਿਸੇ ਨੇ ਵੀ ਆਗਰੇ ਵਾਲੀ ਰੇਹੜੀ ਦੀ ਟਿੱਕੀ ਖਾਧੀ ਹੈ ਉਹ ਸਾਰੇ ਲੋਕ ਆਪਣਾ-ਆਪਣਾ ਕੋਰੋਨਾ ਟੈਸਟ ਕਰਵਾਉਣ।ਕਿਸੇ ਵਲੋਂ ਪਾਈ ਗਈ ਝੂਠੀ ਪੋਸਟ ਕਾਰਨ ਸ਼ਹਿਰ ਦੇ ਲੋਕ ਪਰੇਸ਼ਾਨ ਹਨ।

ਇਹ ਵੀ ਪੜ੍ਹੋ:  ਸੰਗਰੂਰ 'ਚ ਕੋਰੋਨਾ ਨਾਲ ਚੌਥੀ ਮੌਤ, ਕੁੱਲ ਆਂਕੜਾ ਹੋਇਆ 77

PunjabKesari

ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਜੋ ਵਿਅਕਤੀ ਦੁਰਗਾ ਬੁੱਕ ਸ਼ਾਪ ਦੇ ਕੋਲ ਟਿੱਕੀਆਂ ਬਣਾਉਣ ਦੀ ਰੇਹੜੀ ਲਗਾਉਂਦਾ ਸੀ ਉਹ ਬੀਤੇ ਦਿਨੀਂ ਕਿਸੇ ਦੂਸਰੇ ਸੂਬੇ ਆਪਣੇ ਘਰ ਤੋਂ ਵਾਪਸ ਗੁਰੂਹਰਸਹਾਏ ਵਿਖੇ ਆਪਣੀ ਟਿੱਕੀਆਂ ਬਣਾਉਣ ਵਾਲੀ ਰੇਹੜੀ ਤੇ ਕੰਮ ਕਰਨ ਲਈ ਆਇਆ ਸੀ।ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਇੱਥੇ ਟਿੱਕੀਆਂ ਦੀ ਰੇਹੜੀ ਲਗਾਉਂਦਾ ਆ ਰਿਹਾ ਹੈ ਅਤੇ ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਵਿਅਕਤੀ ਕਿਸੇ ਦੂਸਰੇ ਸੂਬੇ 'ਚੋ ਆਇਆ ਹੈ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਸ ਵਿਅਕਤੀ ਦਾ ਸੋਮਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ।ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਪਰ ਇਸ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ 'ਚ ਅਫਵਾਹ ਫੈਲਾ ਦਿੱਤੀ ਕਿ ਆਗਰੇ ਦੀ ਟਿੱਕੀ ਬਣਾਉਣ ਵਾਲੇ ਰੇਹੜੀ ਵਾਲੇ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।ਇਹ ਅਫ਼ਵਾਹ ਸ਼ਹਿਰ ਅੰਦਰ ਅੱਗ ਵਾਂਗ ਫੈਲ ਗਈ ਅਤੇ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਸ਼ਹਿਰ ਦੇ ਕਈ ਲੋਕਾਂ ਨੇ ਇਸ ਦੀ ਪੋਸਟ ਫੇਸਬੁੱਕ ਤੇ ਸਟੇਟਸ ਤੇ ਲਾਈ ਹੋਈ ਹੈ।ਸ਼ਹਿਰ ਵਾਸੀ ਇਸ ਪੋਸਟ ਨੂੰ ਲੈ ਕੇ ਡਰੇ ਹੋਏ ਹਨ ਕਿ ਪਿਛਲੇ ਦਿਨੀਂ ਅਬੋਹਰ 'ਚ ਵੀ ਇਕ ਛੋਲੇ ਭਟੂਰਿਆਂ ਦੀ ਰੇਹੜੀ ਲਾਉਣ ਵਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਕਿਸੇ ਵੀ ਸ਼ਰਾਤਰੀ ਅਨਸਰ ਨੇ ਇਹ ਝੂਠੀ ਪੋਸਟ ਪਾਈ ਹੈ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਝੂਠੀ ਪੋਸਟ ਪਾਉਣ ਤੋਂ ਗੁਰੇਜ਼ ਕਰੇ।ਸ਼ਹਿਰ ਦੇ ਕਈ ਲੋਕਾ ਨੇ ਸਾਡੇ 'ਜਗ ਬਾਣੀ' ਦੇ ਪੱਤਰਕਾਰ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਝੂਠੀ ਅਫ਼ਵਾਹ ਹੈ।ਤਾਂ ਜਾ ਕੇ ਲੋਕਾਂ ਦੀ ਜਾਨ 'ਚ ਜਾਨ ਆਈ। ਇਸ ਵਿਅਕਤੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਵਿਅਕਤੀ ਕੋਰੋਨਾ ਪਾਜ਼ੇਟਿਵ ਹੈ ਜਾਂ ਨਹੀਂ।ਰਿਪੋਰਟ ਇਕ ਦੋ ਦਿਨਾਂ 'ਚ ਆ ਜਾਏਗੀ।

ਇਹ ਵੀ ਪੜ੍ਹੋ:  ਸ਼ਰਾਬ ਨੂੰ ਲੈ ਕੇ ਫ਼ਾਜ਼ਿਲਕਾ ਦੇ ਡੀ.ਸੀ. ਦਾ ਹੈਰਾਨ ਕਰ ਦੇਣ ਵਾਲਾ ਬਿਆਨ


Shyna

Content Editor

Related News