ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਝਾਵਲਾ ਦੇ 37 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ

9/11/2020 12:35:16 PM

ਗੁਰੂਹਰਸਹਾਏ (ਆਂਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਝਾਵਲਾ 'ਚ ਸੋਨੂੰ ਨਾਮਕ 37 ਸਾਲਾ ਨੌਜਵਾਨ ਦੀ ਕੋਰੋਨਾ ਦੇ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਝਾਵਲਾ 'ਚ ਰਹਿੰਦੇ 37 ਸਾਲਾ ਨੌਜਵਾਨ ਸੋਨੂੰ ਜੋ ਕਿ ਕੋਰੋਨਾ ਤੋਂ ਪੀੜਤ ਸੀ, ਜਿਸ ਦਾ ਇਲਾਜ ਫਰੀਦਕੋਟ ਦੇ ਹਸਪਤਾਲ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਸੋਨੂੰ ਨਾਮਕ ਵਿਅਕਤੀ ਦੀ ਬੀਤੀ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਨੌਜਵਾਨ ਦੀ ਕੋਰੋਨਾ ਦੇ ਕਾਰਨ ਹੋਈ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਗੁਰੂਹਰਸਹਾਏ ਇਲਾਕੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਅਤੇ ਮੌਤ ਦਾ ਆਂਕੜਾ ਵੀ ਵੱਧਦਾ ਹੀ ਜਾ ਰਿਹਾ ਹੈ ਪਰ ਲੋਕ ਇਸ ਨਾ-ਮੁਰਾਦ ਬੀਮਾਰੀ ਨੂੰ ਸਮਝਦੇ ਹੀ ਨਹੀਂ ਹਨ ਕਿ ਕੋਰੋਨਾ ਕੀ ਹੈ ਅਤੇ ਲੋਕ ਬੇਖ਼ੋਫ ਹੋ ਕੇ ਬਿਨਾਂ ਮਾਸਕ ਤੋਂ ਸੜਕਾਂ 'ਤੇ ਘੁੰਮਦੇ ਹਨ।


Shyna

Content Editor Shyna