ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਜਥੇਬੰਦੀਆਂ ਅੱਗੇ ਹੋ ਕੇ ਹੰਭਲਾ ਮਾਰਨ : ਈਮਾਨ ਸਿੰਘ ਮਾਨ

09/25/2021 1:22:50 PM

ਅੰਮ੍ਰਿਤਸਰ (ਅਨਜਾਣ) - ਜੇ ਗੁਰੁ ਨਹੀਂ ਤਾਂ ਪੰਥ ਨਹੀਂ, ਇਸ ਲਈ ਗੁਰੁ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਜਥੇਬੰਦੀਆਂ ਅੱਗੇ ਹੋ ਕੇ ਹੰਭਲਾ ਮਾਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਯੂਥਵਿੰਗ ਦੇ ਕੌਮੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਸਿੱਖ ਜੁਡੀਸ਼ਲ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਖ਼ਿਲਾਫ਼ 328 ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਲਈ ਕੀਤੇ ਕੇਸ ਦੀ ਪੇਸ਼ੀ ਤੋਂ ਬਾਹਰ ਆਉਂਦੇ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਤਿਕਾਰ ਕਮੇਟੀਆਂ ਧਰਨੇ ‘ਤੇ ਬੈਠੀਆਂ ਸਨ ਤਾਂ ਉਦੋਂ ਅਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੀਟਿੰਗ ਕਰਕੇ ਇਹ ਕਾਰਜ ਸਾਂਝੇ ਤੌਰ ’ਤੇ ਕਰਨ ਲਈ ਬੇਨਤੀ ਕੀਤੀ ਸੀ ਪਰ ਕੁਝ ਨਹੀਂ ਹੋਇਆ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਉਸੇ ਸਮੇਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੁਣ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਘਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਪਰ ਬਾਦਲਾਂ ਦੇ ਹੱਥ ਠੋਕੇ ਪ੍ਰਧਾਨਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਹਿੰਮਤ ਨਹੀਂ ਹਾਰਾਂਗੇ, ਇਸੇ ਲਈ ਸਿੱਖ ਜੂਡੀਸ਼ਲ ਕੋਰਟ ‘ਚ ਕੇਸ ਕਰ  ਦਿੱਤਾ ਗਿਆ ਹੈ ਤੇ ਜਦ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਲੜਦੇ ਰਹਾਂਗੇ। ਅਕਾਲੀ ਦਲ ਅੰਮ੍ਰਿਤਸਰ ਇਕ ਇਨਸਾਫ਼ ਪਸੰਦ ਪਾਰਟੀ ਹੈ ਤੇ ਕਾਨੂੰਨੀ ਲੜਾਈ ਲੜਕੇ ਗੁਰੁ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਜ਼ਰੂਰ ਲਵੇਗੀ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸੈਂਟਰ ‘ਚ ਕਦੇ ਬੀ ਜੇ ਪੀ ਤੇ ਕਦੇ ਮਨਮੋਹਨ ਸਿੰਘ ਸਰਕਾਰ ਬਾਦਲਾਂ ਦੀ ਹਮਦਰਦੀ ਹੈ ਤੇ ਜਦੋਂ ਬਾਦਲ ਚਾਹੁਣ ਕਿ ਅਸੀਂ ਹੁਣ ਚੋਣਾਂ ਜਿੱਤ ਸਕਦੇ ਹਾਂ ਤਾਂ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਦੇਂਦੀ ਹੈ ਤੇ ਜਦੋਂ ਨਾ ਚਾਹੁਣ ਚੌਣਾਂ ਨਹੀਂ ਕਰਵਾਈਆਂ ਜਾਂਦੀਆਂ। 

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਉਨ੍ਹਾਂ ਨੇ ਕਿਹਾ ਕਿ ਇਹੋ ਕਾਰਣ ਹੈ ਕਿ ਸੈਂਟਰ ਸਰਕਾਰਾਂ ਬਾਦਲਾਂ ਨਾਲ ਹੋਣ ਕਾਰਣ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲਈ ਇਤਿਹਾਸ ‘ਚ ਕਾਲਾ ਦਿਨ 24 ਸਤੰਬਰ ਦਾ ਹੈ ਜਦੋਂ ਬਾਦਲਾਂ ਦੇ ਧਾਹੇ ਚੜ੍ਹੇ ਵਿਕਾਊ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ ਕੀਤਾ ਤੇ ਫੇਰ ਸ਼੍ਰੋਮਣੀ ਕਮੇਟੀ ਵੱਲੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ। ਇਸ ਮੌਕੇ ਇੰਜੀਨੀਅਰ ਹਰਜੀਤ ਸਿੰਘ ਮੀਆਂਪੁਰ, ਜਸਬੀਰ ਸਿੰਘ ਬੱਚੜੇ, ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾਂ ਗੁੱਜਰ, ਦਵਿੰਦਰ ਸਿੰਘ ਫਤਾਹਪੁਰ, ਰਵੀਸ਼ੇਰ ਸਿੰਘ, ਗੁਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਉਦਮਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਸਾਬਕਾ ਪ੍ਰਧਾਨ ਲੌਂਗੋਵਾਲ ਸਮੇਤ ਕਈ ਆਹਲਾ ਅਧਿਕਾਰੀ ਕਟਹਿਰੇ ‘ਚ ਕੀਤੇ ਖੜ੍ਹੇ : ਮੰਨਣ
ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਨਵਪ੍ਰੀਤ ਸਿੰਘ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਸੰਮਨਿੰਗ ਕੀਤੀ ਗਈ ਹੈ, ਉਨ੍ਹਾਂ ‘ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਚੀਫ਼ ਸਕੱਤਰ ਡਾ: ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਸੀ.ਏ. ਸਤਿੰਦਰ ਸਿੰਘ ਕੋਹਲੀ, ਕੰਵਲਜੀਤ ਸਿੰਘ, ਬਾਜ ਸਿੰਘ ਕਲਰਕ, ਦਿਲਬੀਰ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਮੁਖ ਸਿੰਘ ਜੁਝਾਰ ਸਿੰਘ ਤੇ ਅਮਰਜੀਤ ਸਿੰਘ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ‘ਚੋਂ 14 ਵਿਅਕਤੀਆਂ ਲਈ ਅਦਾਲਤ ‘ਚ ਵਕੀਲ ਪੇਸ਼ ਹੋਏ ਤੇ ਇਕ ਜੁਝਾਰ ਸਿੰਘ ਨੇ ਆਪਣਾ ਪਰਸਨਲ ਵਕੀਲ ਖੜ੍ਹਾ ਕੀਤਾ ਹੈ। ਹੁਣ ਤੱਕ ਚਾਰ ਵਿਅਕਤੀ ਹਨ, ਜੋ ਹਾਲੇ ਨਹੀਂ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਅਗਲੀ ਤਾਰੀਖ਼ 29-10-2021 ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ


rajwinder kaur

Content Editor

Related News