ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ''ਚੋਂ 11 ਹਵਾਲਾਤੀਆਂ ਤੋਂ 9 ਮੋਬਾਈਲ ਫ਼ੋਨ ਤੇ 3 ਚਾਰਜਰ ਬਰਾਮਦ

Thursday, Sep 24, 2026 - 11:36 AM (IST)

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ''ਚੋਂ 11 ਹਵਾਲਾਤੀਆਂ ਤੋਂ 9 ਮੋਬਾਈਲ ਫ਼ੋਨ ਤੇ 3 ਚਾਰਜਰ ਬਰਾਮਦ

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਕੁਝ ਵੀ ਠੀਕ ਨਹੀਂ ਹੈ। ਆਏ ਦਿਨ ਹਵਾਲਾਤੀਆਂ ਕੋਲੋਂ ਮਿਲ ਰਹੇ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਸਾਮਾਨ ਸੂਬੇ ਦੀ ਸੁਰੱਖਿਆ ਨੂੰ ਸੇਂਧ ਲਾਉਣ ਵੱਲ ਇਸ਼ਾਰਾ ਕਰ ਰਹੇ ਹਨ। ਇਕ ਪਾਸੇ ਲਗਾਤਾਰ ਜੇਲ ਵਿਚ ਬੰਦ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਬਰਾਮਦ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜੇਲ ਪ੍ਰਸ਼ਾਸਨ ਇਨ੍ਹਾਂ ਨੂੰ ਫੜ ਕੇ ਆਪਣੀ ਪਿੱਠ ਥਾਪੜ ਰਿਹਾ ਹੈ। ਵਿਡੰਬਨਾ ਇਹ ਹੈ ਕਿ ਜੇਲ ਪ੍ਰਸ਼ਾਸਨ ਉਨ੍ਹਾਂ ਰਸਤਿਆਂ ਤੱਕ ਨਹੀਂ ਪਹੁੰਚ ਪਾ ਰਿਹਾ ਜਿੱਥੋਂ ਇਹ ਸਾਰਾ ਸਾਮਾਨ ਹਵਾਲਾਤੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ

ਦੇਰ ਰਾਤ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਹੋਈ ਅਚਨਚੇਤ ਚੈਕਿੰਗ ਦੌਰਾਨ 11 ਹਵਾਲਾਤੀਆਂ ਦੇ ਕਬਜ਼ੇ ਵਿੱਚੋਂ 9 ਮੋਬਾਈਲ ਫ਼ੋਨ ਅਤੇ 3 ਚਾਰਜਰ ਬਰਾਮਦ ਕੀਤੇ ਗਏ। ਜਿਨ੍ਹਾਂ ਵਿਚ ਹਵਾਲਾਤੀ ਅਰਜੁਨ, ਹਵਾਲਾਤੀ ਆਸ਼ੀਸ਼ ਕੁਮਾਰ, ਹਵਾਲਾਤੀ ਵਿਪਨ ਕੁਮਾਰ, ਹਵਾਲਾਤੀ ਹਰਮਨਪ੍ਰੀਤ ਸਿੰਘ, ਹਵਾਲਾਤੀ ਹਰਮਨਪ੍ਰੀਤ ਸਿੰਘ, ਹਵਾਲਾਤੀ ਬੌਬੀ ਸਿੰਘ, ਹਵਾਲਾਤੀ ਲਖਵਿੰਦਰ ਸਿੰਘ, ਹਵਾਲਾਤੀ ਰੋਬਿਨ ਸਿੰਘ, ਹਵਾਲਾਤੀ ਤਰਨਬੀਰ ਸਿੰਘ, ਹਵਾਲਾਤੀ ਗੁਰਸੇਵਕ ਸਿੰਘ ਅਤੇ ਜਤਿੰਦਰ ਸਿੰਘ ਸ਼ਾਮਲ ਹਨ। ਫ਼ਿਲਹਾਲ ਵਧੀਕ ਜੇਲ ਸੁਪਰਡੈਂਟ ਨਰੇਸ਼ ਪਾਲ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰਕੇ ਸਾਰੇ ਹਵਾਲਾਤੀਆਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


author

Shivani Bassan

Content Editor

Related News