ਅੰਤਰਰਾਸ਼ਟਰੀ ਐਂਟੀ ਖ਼ਾਲਿਸਤਾਨੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ

Tuesday, Jun 27, 2023 - 11:54 AM (IST)

ਅੰਤਰਰਾਸ਼ਟਰੀ ਐਂਟੀ ਖ਼ਾਲਿਸਤਾਨੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ

ਖੰਨਾ (ਕਮਲ) : ਖ਼ਾਲਿਸਤਾਨੀਆਂ ਅਤੇ ਗਰਮ ਖਿਆਲੀਆਂ ਵਲੋਂ ਅੰਤਰਰਾਸ਼ਟਰੀ ਐਂਟੀ ਖ਼ਾਲਿਸਤਾਨੀ ਟੈਰਰਿਸਟ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਗੁਰਸਿਮਰਨ ਸਿੰਘ ਮੰਡ ਨੂੰ ਲਾਰੈਂਸ ਗਰੁੱਪ ਵਲੋਂ ਈਮੇਲ ਭੇਜ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Youtube ਵੀਡੀਓ Like ਕਰੋ ਤੇ ਪੈਸੇ ਕਮਾਓ, ਜੇਕਰ ਤੁਹਾਨੂੰ ਵੀ ਆ ਰਹੇ ਨੇ ਅਜਿਹੇ Message ਤਾਂ...

ਲਾਰੈਂਸ ਗਰੁੱਪ ਵਲੋਂ ਐਂਡਲੈਸ ਨਾਂ ਦੀ ਇਕ ਈਮੇਲ ਆਈ. ਡੀ. ਤੋਂ ਗੁਰਸਿਮਰਨ ਸਿੰਘ ਮੰਡ ਨੂੰ ਸਪੱਸ਼ਟ ਤੌਰ ’ਤੇ ਲਿਖ ਕੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵਿਚ ਗੁਰਸਿਮਰਨ ਮੰਡ ਨੂੰ ਲਿਖਿਆ ਹੈ ਕਿ ਜੋ ਵੀ ਸਾਡੇ ਗੁਰੂ ਸਾਹਿਬ ਬਾਰੇ ਬੋਲੇਗਾ, ਉਸ ਨੂੰ ਅਸੀਂ ਜ਼ਰੂਰ ਮਾਰਾਂਗੇ, ਹੁਣ ਤੇਰੀ ਵਾਰੀ ਆਉਣ ਵਾਲੀ ਹੈ, ਅਸੀਂ ਤੈਨੂੰ ਮੁਆਫ਼ ਨਹੀਂ ਕਰਾਂਗੇ, ਤੇਰਾ ਵੀ ਟਾਈਮ ਪੂਰਾ ਹੋਣ ਵਾਲਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਧਿਆਨ ਦੇਣ, ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ

ਹੁਣ ਤੂੰ ਵੀ ਬਹੁਤ ਕੁੱਝ ਬੋਲ ਲਿਆ ਹੈ, ਅਸੀਂ ਤੇਰੇ ਵੀ ਸਿਰ ’ਚ ਗੋਲੀ ਮਾਰਾਂਗੇ। ਇਸ ਸਾਰੇ ਮਾਮਲੇ ਦੀ ਲਿਖ਼ਤੀ ਦਰਖ਼ਾਸਤ ਰਾਹੀਂ ਗੁਰਸਿਮਰਨ ਮੰਡ ਵਲੋਂ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਵਲੋਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਤੋਂ ਆਪਣੀ ਵਾਪਸ ਲਈ ਸੁਰੱਖਿਆ ਮੁੜ ਬਹਾਲ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News