ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT 'ਤੇ ਵੱਡੀ ਖਬਰ, ਗੁਰਪ੍ਰੀਤ ਭੁੱਲਰ ਦੇ ਨਾਂ ਦੀ ਕੀਤੀ ਗਈ ਸਿਫਾਰਿਸ਼
Wednesday, Apr 21, 2021 - 11:11 PM (IST)
ਚੰਡੀਗੜ੍ਹ (ਟੀ.ਵੀ.)- ਐੱਸ.ਆਈ.ਟੀ. 'ਤੇ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਜਲੰਧਰ ਤੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਂ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਸਿਫਾਰਿਸ਼ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਇਸ ਮਾਮਲੇ ਦੀ ਜਾਂਚ ਕਰਨ। ਇਹ ਸਿਫਾਰਿਸ਼ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੇ ਚੇਅਰਮੈਨ ਅਤੇ ਬਾਰਡਰ ਰੇਂਜ, ਅੰਮ੍ਰਿਤਸਰ ਦੇ ਇੰਸਪੈਕਟਰ ਜਨਰਲ ਪੁਲਸ ਐੱਸ.ਪੀ.ਐੱਸ. ਪਰਮਾਰ ਨੇ ਕੀਤੀ ਹੈ।
ਇਹ ਵੀ ਪੜ੍ਹੋ-ਨਾਈਟ ਕਰਫਿਊ ਦੀ ਮਾਰ, ਸਬਜ਼ੀ ਦਾ ਕਾਰੋਬਾਰ 50 ਫੀਸਦੀ ਥੱਲੇ ਲੁੜਕਿਆ
ਪਰਮਾਰ ਨੇ ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ ਅ੍ਰਪਿਤ ਸ਼ੁਕਲਾ ਅਤੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿੱਖੀ ਹੈ ਅਤੇ ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਜੋ ਕਿ ਮੌਜੂਦਾ ਪੁਲਸ ਕਮਿਸ਼ਨਰ ਜਲੰਧਰ ਵੀ ਹਨ, ਨੂੰ ਫਰੀਦਕੋਟ ਜ਼ਿਲ੍ਹੇ 'ਚ ਦਰਜ ਤਿੰਨ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦਾ ਮੈਂਬਰ ਨਿਯੁਕਤ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਮੰਡੀਆਂ ’ਚ ਖੁੱਲੇ ਅਸਮਾਨ ਹੇਠ ਪਿਆ ਲੱਖਾਂ ਟਨ ਅਨਾਜ ਬਾਰਸ਼ ਦੀ ਭੇਟ ਚੜ੍ਹਿਆ
ਐੱਸ.ਆਈ.ਟੀ. ਦੇ ਚੇਅਰਮੈਨ ਪਰਮਾਰ ਨੇ ਚਿੱਠੀ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਵੱਲੋਂ 2004 ਬੈਚ ਦੇ ਡੀ.ਆਈ.ਜੀ. ਰੈਂਕ ਦੇ 8 ਅਫ਼ਸਰਾਂ ਦੀ ਪ੍ਰੋਫਾਇਲ ਵੇਖੀ ਗਈ ਅਤੇ ਇਨ੍ਹਾਂ ਵਿੱਚ ਕਈ ਪਹਿਲੂਆਂ ਨੂੰ ਘੋਖਣ ਪਿੱਛੋਂ ਡੀਆਈਜੀ ਗੁਰਪ੍ਰੀਤ ਭੁਲੱਰ ਢੁਕਵੇਂ ਪਾਏ ਗਏ। ਜਿਨ੍ਹਾਂ ਕੋਲ ਜਾਂਚ ਅਤੇ ਸੁਪਰਵਿਜ਼ਨ ਵਿੱਚ ਲਗਭਗ 30 ਸਾਲ ਦਾ ਤਜਰਬਾ ਹੈ।ਇਸ ਲਈ ਉਨ੍ਹਾਂ ਨੂੰ ਐੱਸ.ਆਈ.ਟੀ. ਦਾ ਮੈਂਬਰ ਬਣਾਇਆ ਜਾਵੇ। ਦੱਸ ਦੇਈਏ ਕਿ ਡੀਆਈਜੀ ਰਣਬੀਰ ਸਿੰਘ ਖੱਟਰਾ ਦੀ 31 ਮਾਰਚ 2021 ਨੂੰ ਹੋਈ ਸੇਵਾਮੁਕਤੀ ਮਗਰੋਂ ਐੱਸ.ਆਈ.ਟੀ. ਵਿੱਚ ਇੱਕ ਮੈਂਬਰ ਦੀ ਥਾਂ ਖਾਲੀ ਸੀ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।