ਜਲੰਧਰ ਦੀ ਗੁਰਪ੍ਰੀਤ ਦੇ ਸਿਰ ਸਜਿਆ ਮਿਸੇਜ਼ ਪੰਜਾਬ-2017 ਦਾ ਤਾਜ਼
Wednesday, Aug 16, 2017 - 11:27 AM (IST)

ਲੁਧਿਆਣਾ— ਨਾਈਨ ਟੂ ਨਾਈਨ ਵੱਲੋਂ ਆਯੋਜਿਤ ਮਿਸੇਜ਼ ਪੰਜਾਬ-2017 ਦਾ ਤਾਜ਼ ਜਲੰਧਰ ਦੀ ਗੁਰਪ੍ਰੀਤ ਕੌਰ ਦੇ ਸਿਰ ਸਜਿਆ ਹੈ। ਇਸ ਮੁਕਾਬਲੇ ਦੇ ਫਾਈਨਲ ਲਈ 25 ਔਰਤਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਜਲੰਧਰ ਦੀ ਗੁਰਪ੍ਰੀਤ ਕੌਰ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਬਲਾ ਜਿੱਤਿਆ। ਗੁਰਸ਼ੀਨ ਫਰਸਟ ਰਨਰ ਅੱਪ ਰਹੀ ਅਤੇ ਸਮ੍ਰਿਤੀ ਸੈਕੰਡ ਰਨਰ ਅੱਪ ਰਹੀ। ਸ਼ੋਅ ਦੇ ਡਾਇਰੈਕਟਰ ਪਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਇਹ ਆਡੀਸ਼ਨ 5 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਬਠਿੰਡਾ ਵਿਚ ਕਰਵਾਏ ਗਏ ਸਨ। ਇਸ ਮੌਕੇ ਪੰਜਾਬੀ ਕਾਮੇਡੀ ਕਿੰਗ ਗੁਰਪ੍ਰੀਤ ਘੁੱਗੀ ਮੁੱਖ ਰੂਪ ਨਾਲ ਮੌਜੂਦ ਰਹੇ।