ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

Monday, Sep 07, 2020 - 04:03 PM (IST)

ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

ਗੁਰਦਾਸਪੁਰ/ਕਰਾਚੀ (ਜ. ਬ.) : ਅੱਜ ਕਰਾਚੀ 'ਚ ਇਕ 5 ਸਾਲ ਦੀ ਬੱਚੀ ਦੀ ਸੜੀ ਹੋਈ ਕੱਪੜੇ 'ਚ ਲਿਪਟੀ ਲਾਸ਼ ਮਿਲੀ ਹੈ। ਪੁਲਸ ਮੁਤਾਬਕ ਉਕਤ ਬੱਚੀ ਨਾਲ ਜਬਰ-ਜ਼ਿਨਾਹ ਦੇ ਬਾਅਦ ਕਤਲ ਕਰ ਕੇ ਲਾਸ਼ ਨੂੰ ਸਾੜ ਕੇ ਨਸ਼ਟ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਵੀ ਟੱਪ ਪ੍ਰੇਮਿਕਾ ਨੂੰ ਮਿਲਣ ਪਾਕਿ ਜਾਂਦਾ ਸੀ ਇਹ ਸ਼ਖਸ, ISI ਨੇ ਤੋੜੇ ਸਰੀਰ ਦੇ ਕਈ ਅੰਗ (ਵੀਡੀਓ)

ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ ਦੇ ਪੀ. ਆਈ. ਬੀ. ਇਲਾਕੇ ਤੋਂ ਪੁਲਸ ਨੂੰ ਕੱਪੜੇ 'ਚ ਲਿਪਟੀ ਇਕ ਬੱਚੀ ਦੀ ਸੜੀ ਹੋਈ ਲਾਸ਼ ਮਿਲੀ। ਲਗਭਗ 5 ਸਾਲ ਦੀ ਬੱਚੀ 2 ਦਿਨ ਤੋਂ ਕਰਾਚੀ ਦੇ ਸਬਜ਼ੀ ਮੰਡੀ ਇਲਾਕੇ ਤੋਂ ਲਾਪਤਾ ਸੀ। ਜਿਵੇਂ ਹੀ ਲੜਕੀ ਦੀ ਲਾਂਸ਼ ਮਿਲੀ ਤਾਂ ਸਬਜ਼ੀ ਮੰਡੀ ਇਲਾਕੇ ਦੇ ਲੋਕਾਂ ਨੇ ਯੂਨੀਵਰਸਿਟੀ ਰੋਡ 'ਤੇ ਧਰਨਾ ਦੇ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)

ਪੁਲਸ ਨੇ ਪਹਿਲੀ ਜਾਂਚ 'ਚ ਪਾਇਆ ਕਿ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਹੈ। ਇਸ ਉਪਰੰਤ ਹੱਤਿਆ ਕੀਤੀ ਗਈ। ਲਾਂਸ਼ ਨੂੰ ਪੋਸਟਮਾਰਟਮ ਲਈ ਪੋਸਟ ਗ੍ਰੈਚੂਏਟ ਮੈਡੀਕਲ ਕਾਲਜ ਕਰਾਚੀ 'ਚ ਭੇਜਿਆ ਗਿਆ। ਪੁਲਸ ਨੇ ਇਸ ਸਬੰਧੀ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ, ਕਿਉਂਕਿ ਕੁਝ ਲੋਕਾਂ ਨੇ ਉਕਤ ਬੱਚੀ ਨੂੰ ਦੋਸ਼ੀ ਨਾਲ ਗੁੰਮ ਹੋਣ ਤੋਂ ਪਹਿਲੇ ਵੇਖਿਆ ਸੀ।

ਇਹ ਵੀ ਪੜ੍ਹੋ : ਸ਼ਰਮਨਾਕ : ਜ਼ਬਰਨ ਬਾਥਰੂਮ 'ਚ ਦਾਖ਼ਲ ਹੋ ਕੇ ਵਿਅਕਤੀ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼


author

Baljeet Kaur

Content Editor

Related News