ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਇਕੱਠੀ ਕੀਤੀ ਸਹਾਇਤਾ ਰਾਸ਼ੀ
Thursday, Feb 21, 2019 - 03:49 AM (IST)
ਗੁਰਦਾਸਪੁਰ (ਵਿਨੋਦ)-ਬੀਤੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਅੱਜ ਨਿਊ ਕੈਰੀਅਰ ਅਕੈਡਮੀ ਪਾਹਡ਼ਾ ਦੇ ਬੱਚਿਆਂ ਅਤੇ ਸਕੂਲ ਸਟਾਫ ਵੱਲੋਂ ਪੈਸੇ ਇਕੱਠੇ ਕਰ ਕੇ ਇਹ ਪੈਸੇ ਸਕੂਲ ਪ੍ਰਿੰਸੀਪਲ ਕਰਨ ਸ਼ਰਮਾ ਨੂੰ ਦਿੱਤੇ ਗਏ। ਇਸ ਸਬੰਧੀ ਪ੍ਰਿੰਸੀਪਲ ਕਰਨ ਸ਼ਰਮਾ ਨੇ ਦੱਸਿਆ ਕਿ ਉਕਤ ਰਾਸ਼ੀ ‘ਭਾਰਤ ਕੇ ਵੀਰ’ ਐਪ ਵਿਚ ਜਮ੍ਹਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਉਕਤ ਰਾਸ਼ੀ ਬਾਕੀ ਦੇਸ਼ ਵਾਸੀਆਂ ਦੇ ਸਹਿਯੋਗ ਦੇ ਮੁਕਾਬਲੇ ਘੱਟ ਹੋ ਸਕਦੀ ਹੈ ਪਰ ਦੇਸ਼ ਅਤੇ ਦੇਸ਼ ਦੇ ਸੈਨਿਕਾਂ ਪ੍ਰਤੀ ਇਨ੍ਹਾਂ ਦੀਆਂ ਭਾਵਨਾਵਾਂ ਅਤੇ ਸਨਮਾਨ ਬਹੁਤ ਉੱਚਾ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਗਰਵ ਹੈ ਉਨ੍ਹਾਂ ਜਵਾਨਾਂ ’ਤੇ ਜਿਨ੍ਹਾਂ ਨੇ ਭਾਰਤ ਮਾਤਾ ਦੀ ਰਾਖੀ ਵਿਚ ਆਪਣੇ ਪ੍ਰਾਣ ਦੇ ਦਿੱਤੇ।