ਬੁੱਧੀਜੀਵੀ ਤੇ ਸੀਨੀਅਰ ਫੋਰਮ ਨੇ ਪੰਜਾਬ ਦੇ ਬਜਟ ਦੀ ਕੀਤੀ ਸ਼ਲਾਘਾ
Thursday, Feb 21, 2019 - 03:48 AM (IST)
ਗੁਰਦਾਸਪੁਰ (ਸਾਹਿਲ)–ਬੁੱਧੀਜੀਵੀ ਅਤੇ ਸੀਨੀਅਰ ਸਿਟੀਜ਼ਨ ਫੋਰਮ ਗੁਰਦਾਸਪੁਰ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਪ੍ਰਿੰ. ਹਰਬੰਸ ਸਿੰਘ ਰੰਧਾਵਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਪ੍ਰਿੰ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 1,58,493 ਕਰੋਡ਼ ਦਾ ਪੰਜਾਬ ਬਜਟ ਅਸੈਂਬਲੀ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ 5 ਰੁਪਏ ਪ੍ਰਤੀ ਲਿਟਰ ਪੈਟਰੋਲ ਤੇ 1 ਰੁਪਏ ਡੀਜ਼ਲ ਸਸਤਾ ਕਰਨ ਦਾ ਐਲਾਨ ਕੀਤਾ ਗਿਆ, ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਾਰਜ ਹੈ।ਉਨ੍ਹਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੈਟਰੋਲ ਦੀ ਤਰ੍ਹਾਂ ਡੀਜ਼ਲ ਵੀ 5 ਰੁਪਏ ਪ੍ਰਤੀ ਲਿਟਰ ਘੱਟ ਕੀਤਾ ਜਾਵੇ ਕਿਉਂਕਿ ਕਿਸਾਨੀ ਅਤੇ ਟਰਾਂਸਪੋਰਟ ਡੀਜ਼ਲ ਦੀ ਵਰਤੋਂ ’ਤੇ ਨਿਰਭਰ ਹਨ। ਉਨ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੀਆਂ ਗ੍ਰਾਂਟਾਂ ਦੇ ਨਾਲ ਪੇਂਡੂ ਪੰਚਾਇਤਾਂ ਨੂੰ ਕਾਫੀ ਬਲ ਮਿਲੇਗਾ। ਇਸ ਮੌਕੇ ਪ੍ਰਿੰ. ਨਾਨਕ ਸਿੰਘ, ਪ੍ਰਿੰ. ਲਛਮਣ ਸਿੰਘ, ਮਨੋਹਰ ਲਾਲ ਸ਼ਰਮਾ, ਕੁਲਵੰਤ ਸਿੰਘ, ਸਰਦੂਲ ਸਿੰਘ ਸੋਢੀ, ਕੁਲਵੰਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਪਰਮਾਰ, ਪ੍ਰਿਤਪਾਲ ਸਿੰਘ, ਜੀ. ਐੱਸ. ਧਾਮੀ, ਰਾਮ ਕੁਮਾਰ, ਡਾ. ਗੁਰਿੰਦਰ ਸਿੰਘ, ਸੁਲੱਖਣ ਸਿੰਘ, ਐੱਸ. ਐੱਸ. ਸੰਧੂ, ਦਰਸ਼ਨ ਲਾਲ ਆਦਿ ਹਾਜ਼ਰ ਸਨ।