ਸੰਨੀ ਦਿਓਲ ਦਾ ਸਰਹੱਦੀ ਖੇਤਰ ਭੋਆ ''ਚ ਰੋਡ ਸ਼ੋਅ
Friday, May 17, 2019 - 01:50 PM (IST)

ਗੁਰਦਾਸਪੁਰ (ਧਰਮਿੰਦਰ) : ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਾਰੇ ਉਮੀਦਵਾਰਾਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਦੇ ਚੱਲਦਿਆਂ ਅੱਜ ਭਾਜਪਾ ਉਮੀਦਵਾਰ ਸੰਨੀ ਦਿਓਲ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਹਲਕਾ ਭੋਆ 'ਚ ਰੋਡ ਸ਼ੋਅ ਕਰ ਰਹੇ ਹਨ। ਇਹ ਰੋਡ ਸ਼ੋਅ ਇਕ ਲੱਕੜ ਦੇ ਬਣੇ ਪੁੱਲ 'ਤੋਂ ਦੀ ਲੰਘਿਆ, ਜੋ ਖੁਦ ਸਰਹੱਦੀ ਇਲਾਕਿਆਂ ਦੀ ਦਾਸਤਾਨ ਖੁਦ ਬਿਆਨ ਕਰਦਾ ਹੈ। ਇਥੇ ਇਕ ਪਾਸੇ ਹਲਕਾ ਭੋਆ 'ਚ ਸੰਨੀ ਦਿਓਲ ਵਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਦੇ ਪਿਤਾ ਅੱਜ ਪਠਾਨਕੋਟ ਦੇ ਹਲਕਾ ਭੋਆ ਦੇ ਸਰਨਾ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।