ਦੁਕਾਨਾਂ ਖੁੱਲ੍ਹਣ ਸਬੰਧੀ ਦੁਚਿੱਤੀ ਕਾਰਣ ਖਾਲੀ ਰਹੇ ਬਜ਼ਾਰ, ਮੰਦਾ ਰਿਹੈ ਕਾਰੋਬਾਰ

Saturday, Jun 13, 2020 - 05:08 PM (IST)

ਦੁਕਾਨਾਂ ਖੁੱਲ੍ਹਣ ਸਬੰਧੀ ਦੁਚਿੱਤੀ ਕਾਰਣ ਖਾਲੀ ਰਹੇ ਬਜ਼ਾਰ, ਮੰਦਾ ਰਿਹੈ ਕਾਰੋਬਾਰ

ਗੁਰਦਾਸਪੁਰ (ਹਰਮਨ, ਵਿਨੋਦ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ ਤਹਿਤ ਬੇਸ਼ੱਕ ਸਰਕਾਰ ਨੇ ਸ਼ਨੀਵਾਰ ਨੂੰ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਇਸ ਦੇ ਬਾਵਜੂਦ ਲੋਕਾਂ 'ਚ ਅੱਜ ਦੇ ਤਾਲਾਬੰਦੀ ਸਬੰਧੀ ਲੋਕਾਂ 'ਚ ਦੁਚਿੱਤੀ ਬਣੀ ਰਹੀ। ਇਸ ਕਾਰਣ ਪਿੰਡਾਂ 'ਚੋਂ ਕਈ ਲੋਕ ਸ਼ਹਿਰਾਂ 'ਚ ਨਾ ਆਉਣ ਕਾਰਣ ਜ਼ਿਆਦਾਤਰ ਬਜ਼ਾਰ ਅਤੇ ਸੜਕਾਂ ਪਹਿਲਾਂ ਦੇ ਮੁਕਾਬਲੇ ਸੁੰਨੀਆਂ ਰਹੀਆਂ। ਸ਼ਾਮ 5 ਵਜੇ ਦੇ ਕਰੀਬ ਦੁਕਾਨਾਂ ਬੰਦ ਹੋਣ ਕਾਰਣ ਸ਼ਹਿਰ ਅੰਦਰ ਹੋਰ ਵੀ ਸੁੰਨ ਪਸਰੀ ਰਹੀ। ਅੱਜ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਗਾਹਕ ਨਾ ਆਉਣ ਕਾਰਣ ਅੱਜ ਦਾ ਦਿਨ ਕਾਫ਼ੀ ਮੰਦਾ ਰਿਹਾ ਅਤੇ ਬਜ਼ਾਰ ਖੁੱਲਣ ਦੇ ਬਾਵਜੂਦ ਬਹੁਤ ਘੱਟ ਕਾਰੋਬਾਰ ਹੋਇਆ।

PunjabKesari
ਜ਼ਰੂਰੀ ਵਸਤੂਆਂ 'ਚ ਸ਼ਾਮਲ ਹਨ ਕਿਹੜੀਆਂ ਦੁਕਾਨਾਂ
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਸਾਰੀਆਂ ਦੁਕਾਨਾਂ/ਸ਼ਾਪਿੰਗ ਮਾਲ ਐਤਵਾਰ ਵਾਲੇ ਦਿਨ ਬੰਦ ਰਹਿਣਗੀਆਂ ਅਤੇ ਸ਼ਨੀਵਾਰ ਸਮੇਤ ਹੋਰ ਗਜ਼ਟਿਡ ਛੁੱਟੀ ਵਾਲੇ ਦਿਨਾਂ ਵਿਚ ਵੀ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤੂਆਂ/ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫ਼ਤੇ 'ਚ ਸਾਰੇ ਦਿਨ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਜ਼ਰੂਰੀ ਵਸਤਾਂ 'ਚ ਦੁੱਧ ਦੀਆਂ ਦੁਕਾਨਾਂ, ਫਲ/ਸਬਜ਼ੀਆਂ ਦੀਆਂ ਦੁਕਾਨਾਂ, ਕੈਮਿਸਟ/ਮੈਡੀਕਲ ਸ਼ਾਮਲ ਹਨ।
PunjabKesari
ਕਦੋਂ ਖੁੱਲ੍ਹ ਸਕਦੇ ਹਨ ਸ਼ਾਪਿੰਗ ਮਾਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਦੁਕਾਨਾਂ/ਸ਼ਾਪਿੰਗ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹ ਸਕਦੇ ਹਨ। ਲੋਕਲ ਅਥਾਰਿਟੀ ਜਾਂ ਮਾਰਕਿਟ ਐਸੋਸੀਏਸ਼ਨ ਸਥਾਨਕ ਜ਼ਰੂਰਤਾਂ ਅਨੁਸਾਰ ਨਿਰਧਾਰਤ ਸਮੇਂ ਤਹਿਤ ਸਵੇਰੇ 7 ਤੋਂ ਸ਼ਾਮ 7 ਵਿਚਕਾਰ ਦੁਕਾਨਾਂ ਖੋਲ੍ਹਣ ਦਾ ਸ਼ਡਿਊਲ ਫਿਕਸ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਠੇਕੇ ਸਾਰੇ ਦਿਨ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।


author

Baljeet Kaur

Content Editor

Related News