ਇਨਸਾਨੀਅਤ ਸ਼ਰਮਸਾਰ : ਬੱਚੇ ਨਾਲ ਕੁਕਰਮ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ

Wednesday, Feb 26, 2020 - 11:07 AM (IST)

ਇਨਸਾਨੀਅਤ ਸ਼ਰਮਸਾਰ : ਬੱਚੇ ਨਾਲ ਕੁਕਰਮ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ/ਲਾਹੌਰ : ਲਾਹੌਰ ਦੇ ਨਜ਼ਦੀਕੀ ਇਲਾਕਾ ਇਸਲਾਮਪੁਰ ਵਿਚ ਇਕ ਮਦਰੱਸੇ ਦੇ 2 ਮੌਲਵੀਆਂ ਵਲੋਂ 10 ਸਾਲਾ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਕੁੱਟਮਾਰ ਕਰਨ ਨਾਲ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਦੋਵੇਂ ਮੌਲਵੀ ਕਾਰੀ ਬਿਲਾਲ ਅਤੇ ਸ਼ੋਏਬ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ 10 ਸਾਲਾ ਗੁਲਫਾਮ ਇਸਲਾਮਪੁਰ ਇਲਾਕੇ ਦੇ ਇਕ ਮਦਰੱਸੇ ਵਿਚ ਧਾਰਮਕ ਸਿੱਖਿਆ ਪ੍ਰਾਪਤ ਕਰਦਾ ਸੀ। ਸ਼ਨੀਵਾਰ ਨੂੰ ਮਦਰੱਸੇ ਦੇ ਮੌਲਵੀ ਕਾਰੀ ਬਿਲਾਲ ਅਤੇ ਸ਼ੋਏਬ ਨੇ ਉਸ ਨਾਲ ਕੁਕਰਮ ਕੀਤਾ। ਜਦ ਗੁਲਫਾਮ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਦੋਵਾਂ ਨੇ ਗੁਲਫਾਮ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਬੀਤੇ ਦਿਨ ਮੌਤ ਹੋ ਗਈ। ਪੁਲਸ ਨੇ ਦੋਵੇਂ ਮੌਲਵੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗੁਲਫਾਮ ਦਾ ਪੋਸਟਮਾਰਟਮ ਕਰਵਾਇਆ।


author

Baljeet Kaur

Content Editor

Related News