ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਜ਼ਿੰਦਗੀ ਬਾਰੇ ਪੜ੍ਹਨਗੇ ਅਮਰੀਕਾ ਦੇ ਵਿਦਿਆਰਥੀ, ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ

Wednesday, May 19, 2021 - 04:48 PM (IST)

ਧਰਮਕੋਟ (ਸਤੀਸ਼) - ਜਦੋਂ ਕਿਸੇ ਇਨਸਾਨ ’ਤੇ ਪਰਮਾਤਮਾ ਦੀ ਕ੍ਰਿਪਾ ਹੋਵੇ ਤਾਂ ਉਹ ਇਨਸਾਨ ਮਿਹਨਤ ਵੀ ਸੱਚੀ ਨੀਅਤ ਨਾਲ ਕਰਦਾ ਹੈ, ਜਿਸ ਸਦਕਾ ਉਹ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰ ਸਕਦਾ ਹੈ। ਇਕ ਅਜਿਹੀ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਸੰਦੀਪ ਸਿੰਘ ਕੈਲਾ ਨੇ। ਚਾਰ ਵਿਸ਼ਵ ਕੀਰਤੀਮਾਨ ਬਣਾਉਣ ਤੋਂ ਬਾਅਦ ਹੁਣ ਸੰਦੀਪ ਦਾ ਨਾਂ ਅਮਰੀਕਾ ਵਰਗੇ ਦੇਸ਼ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਕ ਲਿਟਰੇਸੀ ਐਜ਼ੂਕੇਸਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਵਿੱਚ ਸੰਦੀਪ ਦਾ ਨਾਂ ਦਾਖਿਲ ਹੋਣ ਜਾ ਰਿਹਾ ਹੈ। ਇਹ ਸੰਸਥਾ ਹਰ ਸਾਲ 3 ਨਵੇਂ ਗਿੰਨੀਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਦਰਜ ਕਰਦੀ ਹੈ। ਜਦੋਂ ਇਸ ਸੰਸਥਾ ਦੀ ਮਨੈਜਰ ਮਾਰਗਰੀਟ ਨੇ ਗਿੰਨੀਜ਼ ਵਰਲਡ ਰਿਕਾਰਡ ਵਾਲ਼ਿਆਂ ਤੋਂ ਇਸ ਸਾਲ ਦੇ 3 ਸਭ ਤੋਂ ਵਧੀਆ ਵਿਸ਼ਵ ਰਿਕਾਰਡ ਦੀ ਲਿਸਟ ਮੰਗੀ ਤਾਂ ਉਸ ਲਿਸਟ ਵਿੱਚ ਸੰਦੀਪ ਦਾ ਨਾਂ ਸਭ ਤੋਂ ਅੱਗੇ ਸੀ। ਫਿਰ ਮਾਰਗਰੀਟ ਨੇ ਈਮੇਲ ਰਾਹੀਂ ਸੰਦੀਪ ਨਾਲ ਸੰਪਰਕ ਕੀਤਾ ’ਤੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸੰਦੀਪ ਦਾ ਨਾਂ ਉਨ੍ਹਾਂ ਦੇ ਸਿਲੇਬਸ ਵਿੱਚ ਦਰਜ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਲਾਸਾਂ ਅਤੇ ਵੱਖ-ਵੱਖ ਲੈਵਲ ਦੇ ਵਿਦਿਆਰਥੀਆਂ ਲਈ ਇਕ ਵੀਡਿਓ, ਫੋਟੋ ਸਲਾਈਡ ਸ਼ੋਅ ਅਤੇ ਇਕ ਸੰਦੀਪ ਦੀ ਜ਼ਿੰਦਗੀ ਅਤੇ ਉਸ ਦੁਆਰਾ ਬਣਾਏ ਗਏ ਰਿਕਾਰਡ ਦੇ ਬਾਰੇ ਆਰਟੀਕਲ ਜਾਂ ਲੇਖ ਹੋਵੇਗਾ, ਜਿਸਨੂੰ ਵਿਦਿਆਰਥੀ ਪੜ੍ਹਨਗੇ ’ਤੇ ਦੇਖਣਗੇ। ਫਿਰ ਉਸ ਵਿੱਚੋਂ ਹੀ ਉਨ੍ਹਾਂ ਦੀ ਇਕ ਪ੍ਰੀਖਿਆ ਹੋਵੇਗੀ। ਅਜਿਹਾ ਕਰਨ ਵਾਲਾ ਸੰਦੀਪ ਪਹਿਲਾ ਪੰਜਾਬੀ ਗਿੰਨੀਜ਼ ਵਰਲਡ ਰਿਕਾਰਡ ਹੋਲਡਰ ਹੈ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਦੂਜੇ ਪਾਸੇ ਇਸ ਖ਼ਬਰ ਦਾ ਪਤਾ ਲੱਗਦਿਆਂ ਸਾਰ ਉਸ ਦੇ ਪਿੰਡ ਬੱਡੂਵਾਲ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ। ਇਸ ਸਭ ਕੁਝ ਲਈ ਸੰਦੀਪ ਪ੍ਰਮਾਤਮਾ, ਪਿੰਡ ਬੱਡੂਵਾਲ ਅਤੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦਾ ਹੈ, ਉਥੇ ਹੀ ਪਿੰਡ ਦੇ ਇਸ ਨੌਜਵਾਨ ਦੀ ਪ੍ਰਾਪਤੀ ’ਤੇ ਪਿੰਡ ਬੱਡੂਵਾਲ ਦੇ ਨਿਵਾਸੀਆਂ ਵਿੱਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 


rajwinder kaur

Content Editor

Related News