ਮਾਮਲਾ ਗ੍ਰੰਥੀ ਸਿੰਘ ਵੱਲੋਂ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ : ‘ਪੰਥ ‘ਚੋਂ ਛੇਕਣ ਦੀ ਕੀਤੀ ਅਪੀਲ’

Tuesday, Oct 26, 2021 - 03:36 PM (IST)

ਮਾਮਲਾ ਗ੍ਰੰਥੀ ਸਿੰਘ ਵੱਲੋਂ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ : ‘ਪੰਥ ‘ਚੋਂ ਛੇਕਣ ਦੀ ਕੀਤੀ ਅਪੀਲ’

ਅੰਮ੍ਰਿਤਸਰ (ਅਨਜਾਣ) - ਪਿੰਡ ਕਲੋਰ ਬਾਲਾ ਦੇ ਗ੍ਰੰਥੀ ਸਿੰਘ ਵੱਲੋਂ 18-20 ਸਾਲ ਦੀ ਕੁੜੀ ਦੀਆਂ ਅਸ਼ਲੀਲ ਵੀਡੀਓ ਵਾਇਰਲ ਕਰਨ ਅਤੇ ਉਸ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗ੍ਰੰਥੀ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਕਣ ਦੀ ਅਪੀਲ ਕੀਤੀ ਗਈ ਹੈ, ਉਥੇ ਗ੍ਰੰਥੀ ਸਿੰਘ ਦੀ ਥਾਣੇ ਵਿੱਚ ਐੱਫ਼.ਆਈ.ਆਰ. ਦਰਜ ਕਰਨ ਲਈ ਕਰਵਾਈ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦਾਇਕ ਖ਼ਬਰ : 5 ਅਤੇ 8 ਸਾਲਾਂ ਦੇ ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤਾ ਜ਼ਹਿਰ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਵੱਲੋਂ ਕੁੜੀ ਦੇ ਪ੍ਰੀਵਾਰ ਵਾਲਿਆਂ ਨੂੰ ਨਾਲ ਲੈ ਕੇ ਥਾਣਾ ਮੱਤੇਵਾਲ ਵਿਖੇ ਗ੍ਰੰਥੀ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ, ਜੋ ਫਿਲਹਾਲ ਆਪਣੇ ਬੱਚਿਆਂ ਸਮੇਤ ਫਰਾਰ ਹੈ। ਮੁੱਛਲ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਘਰਵਾਲੀ ਪਿਛਲੇ ਸਮੇਂ ਕਿਸੇ ਹਾਦਸੇ ਵਿੱਚ ਮਾਰੀ ਗਈ ਸੀ ਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਸੀ ਅਤੇ ਆਪਣੇ ਬੱਚਿਆਂ ਨਾਲ ਰਹਿ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਪੁਲਸ ਵੱਲੋਂ ਸਖ਼ਤ ਧਰਾਵਾਂ ਤਹਿਤ ਐੱਫ਼.ਆਈ.ਆਰ. ਕੀਤੀ ਗਈ ਦਰਜ :  
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਤੇਵਾਲ ਦੇ ਥਾਣਾ ਮੁਖੀ ਤਰਸੇਮ ਸਿੰਘ ਵੱਲੋਂ ਗ੍ਰੰਥੀ ਜਗਰਾਜ ਸਿੰਘ ਖ਼ਿਲਾਫ਼ ਪੀੜ੍ਹਤ ਕੁੜੀ ਦੇ ਬਿਆਨਾਂ ’ਤੇ ਧਾਰਾ 376, 295, 506, ਆਈ.ਪੀ.ਸੀ. 67, 67-ਏ ਆਈ ਐਕਟ ਅਨੁੰਸਾਰ ਐੱਫ਼.ਆਈ.ਆਰ.ਦਰਜ ਕਰ ਲਈ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)


author

rajwinder kaur

Content Editor

Related News