ਚੰਡੀਗੜ੍ਹ : ਪਹਿਲੀ ਵਾਰ ਨਗਰ ਨਿਗਮ ਦੀ ਮੀਟਿੰਗ 'ਚ ਪੁੱਜੇ ਰਾਜਪਾਲ

Monday, Jan 29, 2018 - 03:55 PM (IST)

ਚੰਡੀਗੜ੍ਹ (ਭਗਵਤ) : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਪਹਿਲੀ ਵਾਰ ਨਿਗਮ ਹਾਊਸ ਦੀ ਬੈਠਕ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਨਵੀਂ ਸ਼ੁਰੂਆਤ ਹੈ, ਜੋ ਕਿ ਚੰਡੀਗੜ੍ਹ ਨੂੰ ਉਚਾਈਆ 'ਤੇ ਲੈ ਜਾਵੇਗੀ ਪਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ ਅਤੇ ਰਾਜਪਾਲ ਦੇ ਸੰਬੋਧਨ ਨੂੰ ਪੂਰੀ ਤਰ੍ਹਾਂ ਸਿਆਸੀ ਕਰਾਰ ਦਿੱਤਾ। ਪਵਨ ਕੁਮਾਰ ਬਾਂਸਲ ਨੇ ਚੰਡੀਗੜ੍ਹ ਦੇ ਰਾਜਪਾਲ ਦੇ ਸੰਬੋਧਨ 'ਤੇ ਹੀ ਸਵਾਲ ਚੁੱਕ ਦਿੱਤੇ। ਦੂਜੇ ਪਾਸੇ ਮੇਅਰ ਦੇਵੇਸ਼ ਮੋਦਗਿਲ ਵੀ ਪਵਨ ਬਾਂਸਲ ਨੂੰ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇ।


Related News