ਸਰਕਾਰ ਨੇ ਆਪਣੇ ਹੱਥਾਂ ''ਚ ਲਿਆ ਕੂੜੇ ਦੀ ਛਾਂਟੀ ਦਾ ਕੰਟਰੋਲ, ਡਾਇਰੈਕਟਰ ਨੇ ਲਈ ਅਫ਼ਸਰਾਂ ਦੀ ਕਲਾਸ
Friday, Jun 21, 2024 - 04:12 PM (IST)
ਲੁਧਿਆਣਾ (ਹਿਤੇਸ਼)- ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੇ ਪਾਲਣ ਦੇ ਮਾਮਲੇ ਵਿਚ ਨਗਰ ਨਿਗਮ ਪ੍ਰਸ਼ਾਸ਼ਨ ਦੇ ਫਿਸੜੀ ਸਾਬਿਤ ਹੋਣ ਦੇ ਬਾਅਦ ਮਹਾਨਗਰ ਵਿਚ ਕੂੜੇ ਦੀ ਛਾਂਟੀ ਯਕੀਨੀ ਬਣਾਉਣ ਦਾ ਕੰਟਰੋਲ ਸਰਕਾਰ ਨੇ ਆਪਣੇ ਹੱਥਾਂ ਵਿਚ ਲਿਆ ਹੈ। ਜਿਸ ਦੇ ਤਹਿਤ ਸਵੱਛ ਭਾਰਤ ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਵਲੋਂ ਖੁਦ ਲੁਧਿਆਣਾ ਆ ਕੇ ਨਗਰ ਨਿਗਮ ਅਫਸਰਾਂ ਦੀ ਕਲਾਸ ਲਈ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੂਰਨ ਸਿੰਘ ਵਲੋਂ ਪਹਿਲਾ ਸ਼ਹਿਰ ਵਿਚ ਕਈ ਜਗ੍ਹਾ ਵਿਜੀਟ ਕਰਕੇ ਕੂੜੇ ਦੀ ਲਿਫਟਿੰਗ ਦੇ ਸਿਸਟਮ ਦਾ ਜਾਇਜਾ ਲਿਆ ਅਤੇ ਫਿਰ ਕਮਿਸ਼ਨਰ ਦੀ ਮੌਜੂਦਗੀ ਵਿਚ ਹੈਲਥ ਬਰਾਂਚ ਦੇ ਸਟਾਫ ਦੇ ਨਾਲ ਮੀਟਿੰਗ ਕੀਤੀ ਗਈ।\
ਉਨਾਂ ਨੇ ਕਿਹਾ ਕਿ ਕੂੜੈ ਦੀ ਛਾਂਟੀ ਤੋਂ ਫਲ ਸਬਜ਼ੀਆਂ ਅਤੇ ਪੱਤਿਆਂ ਦੀ ਵੇਸਟ ਤੋਂ ਖਾਦ ਬਣਾਉਣ ਅਤੇ ਕੱਪੜੇ, ਪੇਪਰ, ਰਬੜ, ਲੋਹੇ, ਪਲਾਸਟਿਕ, ਕੰਚ ਨੂੰ ਕਬਾੜ ਵਿਚ ਵੇਚਣ ਜਾਂ ਰੀਸਾਈਕਲ ਕਰਨ ਨਾਲ ਕੂੜੇ ਦਾ ਵਜਨ ਘੱਟ ਹੋਣ ਨਾਲ ਲਿਫਟਿੰਗ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਦਾ ਬੋਝ ਘੱਟ ਹੋਵੇਗਾ। ਉਨਾਂ ਨੇ ਕਿਹਾ ਕਿ ਇਸ ਟਾਰਗੇਟ ਨੂੰ ਹਾਸਲ ਕਰਨ ਦੇ ਲਈ ਸਫਾਈ ਕਰਮਚਾਰੀਆਂ ਨੂੰ ਛਾਂਟੀ ਦੇ ਬਾਅਦ ਹੀ ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਕਰਨ ਅਤੇ ਕੂੜਾ ਉਸੇ ਤਰਾਂ ਕੰਟੇਨਰ ਸਾਈਟ ਅਤੇ ਡੰਪ ਤੱਕ ਪੁੱਜਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ - ਪੱਕੇ ਤੌਰ 'ਤੇ ਬੰਦ ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ! ਕਿਸਾਨਾਂ ਨੇ ਧਰਨੇ ਦੌਰਾਨ ਕਰ 'ਤਾ ਵੱਡਾ ਐਲਾਨ
ਇਸੇ ਤਰ੍ਹਾਂ ਪਲਾਸਟਿਕ ਰੀ ਸਾਈਕਲ ਦੇ ਲਈ ਚਲਾਈ ਗਈ ਮੁਹਿਮ ਦਾ ਰਿਕਾਰਡ ਰੱਖਣ ਦੇ ਲਈ ਬੋਲਿਆ ਗਿਆ ਹੈ। ਪ੍ਰਾਜੈਕਟ ਡਾਇਰੈਕਟਰ ਨੇ ਨਗਰ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਇਸ ਮਾਮਲੇ ਵਿਚ ਸੈਨੇਟਰੀ ਇੰਸਪੈਕਟਰਾਂ ਦੀ ਜ਼ਿੰਮੇਦਾਰੀ ਫਿਕਸ ਕਰਕੇ ਰੋਜ਼ਾਨਾ ਦੇ ਹਿਸਾਬ ਨਾਲ ਰਿਪੋਰਟ ਲਈ ਜਾਵੇ ਅਤੇ ਕੋਤਾਹੀ ਵਰਤਣ ਵਾਲੇ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਐੱਨ.ਜੀ.ਟੀ ਦੇ ਨਿਰਦੇਸ਼ਾਂ ਦਾ ਦਿੱਤਾ ਗਿਆ ਹੈ ਹਵਾਲਾ
ਕੂੜੇ ਦੀ ਛਾਂਟੀ, ਡੋਰ ਟੂ ਡੋਰ ਕਲੈਕਸ਼ਨ ਅਤੇ ਪ੍ਰੋਸੈਸਿੰਗ ਸਬੰਧੀ ਨਿਰਦੇਸ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਦਿੱਤੇ ਗਏ ਹਨ ਪਰ ਇਹ ਕੰਮ ਡੈਡਲਾਈਨ ਦੇ ਮੁਤਾਬਕ ਨਾ ਹੋਣ ’ਤੇ ਐੱਨ.ਜੀ.ਟੀ ਵਲੋਂ ਚੀਫ ਸੈਕੇਟਰੀ ਨੂੰ ਤਲਬ ਕੀਤਾ ਗਿਆ ਹੈ। ਜਿਸਦੇ ਮੱਦੇਨਜ਼ਰ ਲੋਕਲ ਬਾਡੀਜ਼ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਵਲੋਂ ਹਾਲ ਹੀ ਵਿਚ ਨਗਰ ਨਿਗਮ ਅਫਸਰਾਂ ਨੂੰ ਫਟਕਾਰ ਲਗਾਈ ਗਈ ਸੀ। ਜਿਸਨੂੰ ਲੇ ਕੇ ਕਮਿਸ਼ਨਰ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਕੰਪੈਕਟਰ ਲਗਾਉਣ ਨਾਲ ਖੁਲ੍ਹੇ ਵਿਚ ਕੂੜਾ ਜਮਾ ਰਹਿਣ ਦੀ ਸਮੱਸਿਆ ਦਾ ਹੱਲ ਹੋ ਰਿਹਾ ਹੈ ਅਤੇ ਇਥੇ ਕੂੜੇ ਦੀ ਛਾਂਟੀ ਦਾ ਇੰਤਜਾਮ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8