ਗੋਲਡ ਮੈਡਲਿਸਟ ਮਨਦੀਪ ਕੌਰ ਨੂੰ ਡੀ. ਐੱਸ. ਪੀ. ਬਣਾਉਣ ਦੇ ਮਾਮਲੇ ''ਚ ਨਵਾਂ ਮੋੜ

04/20/2018 10:11:40 AM

ਚੰਡੀਗੜ੍ਹ (ਰਮਨਜੀਤ) : ਰਾਸ਼ਟਰ ਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਵਿਚ ਗੋਲਡ ਮੈਡਲ ਜੇਤੂ ਐਥਲੀਟ ਮਨਦੀਪ ਕੌਰ ਨੂੰ ਡੀ. ਐੱਸ. ਪੀ. ਤੋਂ ਡੀਮੋਟ ਕਰ ਕੇ ਸਿਪਾਹੀ ਬਣਾਉਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਦੀਪ ਕੌਰ ਨੂੰ ਆਪਣੀ ਵਿੱਦਿਅਕ ਯੋਗਤਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤੇ ਸਿੱਖਿਆ ਪੂਰੀ ਹੁੰਦੇ ਹੀ ਉਸ ਨੂੰ ਡੀ. ਐੱਸ. ਪੀ. ਦਾ ਰੈਂਕ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਡੀ. ਜੀ. ਪੀ. ਸੁਰੇਸ਼ ਅਰੋੜਾ ਵਲੋਂ ਫਾਈਲ ਸਰਕਾਰ ਨੂੰ ਭਿਜਵਾ ਦਿੱਤੀ ਗਈ ਹੈ। ਐਥਲੀਟ ਮਨਦੀਪ ਕੌਰ ਨੂੰ ਸਰਕਾਰ ਵਲੋਂ ਡੀ. ਐੱਸ. ਪੀ. ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ ਪਰ ਤਕਰੀਬਨ 15 ਮਹੀਨੇ ਡੀ.ਐੱਸ.ਪੀ. ਤਾਇਨਾਤ ਰਹਿਣ ਤੋਂ ਬਾਅਦ ਮਨਦੀਪ ਕੌਰ ਦੀ ਬੈਚੁਲਰ ਡਿਗਰੀ ਨੂੰ ਲੈ ਕੇ ਤਕਨੀਕੀ ਰੁਕਾਵਟ ਪੈਦਾ ਹੋ ਗਈ ਸੀ ਤੇ ਉਸੇ ਦੇ ਆਧਾਰ 'ਤੇ ਹੀ ਉਸ ਨੂੰ ਡੀ. ਐੱਸ. ਪੀ. ਡੀਮੋਟ ਕਰ ਕੇ ਮੌਜੂਦਾ ਵਿੱਦਿਅਕ ਯੋਗਤਾ ਅਨੁਸਾਰ ਸਿਪਾਹੀ ਦਾ ਰੈਂਕ ਦੇ ਦਿੱਤਾ ਗਿਆ ਸੀ। 


Related News