ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ

Monday, Sep 02, 2024 - 12:09 AM (IST)

ਬਰੇਟਾ (ਬਾਂਸਲ)- ਇਲਾਕੇ ਦੇ ਪਿੰਡ ਖੱਤਰੀ ਵਾਲਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 18 ਸਾਲਾ ਕੁੜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਜੋਤੀ ਕੌਰ (18) ਵਜੋਂ ਹੋਈ ਹੈ, ਜੋ ਕਿ ਬੀਤੇ ਸ਼ਨੀਵਾਰ ਦੀ ਰਾਤ 8 ਵਜੇ ਦੇ ਕਰੀਬ ਰੋਟੀ ਖਾਣ ਲਈ ਰਸੋਈ ’ਚ ਪਈ ਫਰਿੱਜ ’ਚੋਂ ਪਾਣੀ ਦੀ ਬੋਤਲ ਕੱਢ ਰਹੀ ਸੀ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ

ਇਸ ਦੌਰਾਨ ਉਸ ਨੂੰ ਫਰਿੱਜ ਦੇ ਨੇੜੇ ਹੀ ਬੈਠੇ ਇਕ ਸੱਪ ਨੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਕਾਰਨ ਜੋਤੀ ਦੀ ਸਿਹਤ ਵਿਗੜ ਗਈ, ਜਿਸ ਨੂੰ ਇਲਾਜ ਦੇ ਲਈ ਬੁਢਲਾਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਬੀ.ਏ. ਦੀ ਵਿਦਿਆਰਥਣ ਸੀ ਤੇ ਆਪਣੇ ਪਿੱਛੇ ਮਾਂ-ਪਿਓ ਤੋਂ ਇਲਾਵਾ ਇਕ ਭੈਣ ਅਤੇ ਇਕ ਭਰਾ ਨੂੰ ਰੋਂਦਿਆਂ ਛੱਡ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News