ਨਾਭਾ ''ਚ 22 ਸਾਲਾ ਕੁੜੀ ਦੀ ਸ਼ੱਕੀ ਹਾਲਾਤ ''ਚ ਮੌਤ
Saturday, Oct 10, 2020 - 03:37 PM (IST)
ਨਾਭਾ (ਜੈਨ) : ਥਾਣਾ ਸਦਰ ਦੇ ਪਿੰਡ ਕਕਰਾਲਾ ਵਿਖੇ 22 ਸਾਲਾ ਕੁੜੀ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ 22 ਸਾਲਾ ਕੁੜੀ ਅਮਨਦੀਪ ਕੌਰ ਸਨੌਰ ਨੇੜਲੇ ਪਿੰਡ ਗੰਗਰੋਲੀ ਦੀ ਰਹਿਣ ਵਾਲੀ ਸੀ। ਕਕਰਾਲਾ 'ਚ ਆਪਣੇ ਰਿਸ਼ਤੇਦਾਰਾਂ ਕੋਲ ਪਿਛਲੇ ਡੇਢ ਸਾਲ ਤੋਂ ਰਹਿੰਦੀ ਸੀ ਅਤੇ ਆਈਲੈਟਸ ਦੀ ਪੜ੍ਹਾਈ ਕਰਦੀ ਸੀ। ਪੁਲਸ ਅਨੁਸਾਰ ਮ੍ਰਿਤਕਾ ਦੇ ਗਲੇ 'ਚ ਚੁੰਨੀ ਪਾਈ ਹੋਈ ਸੀ।
ਮ੍ਰਿਤਕਾ ਦੇ ਰਿਸ਼ਤੇਦਾਰ ਸ਼ੱਕ ਜ਼ਾਹਰ ਕਰ ਰਹੇ ਹਨ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਧਾਰਾ-174 ਅਧੀਨ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਐਸ. ਐਚ. ਓ. ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਕੁੱਝ ਕਿਹਾ ਜਾ ਸਕਦਾ ਹੈ।