ਧਮਕੀਆਂ ਦੇ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 3 ’ਤੇ ਕੇਸ ਦਰਜ

Wednesday, Mar 23, 2022 - 04:08 PM (IST)

ਧਮਕੀਆਂ ਦੇ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 3 ’ਤੇ ਕੇਸ ਦਰਜ

ਫਰੀਦਕੋਟ (ਰਾਜਨ) : ਸ਼ਹਿਰ ਨਿਵਾਸੀ ਇਕ ਪਰਿਵਾਰ ਦੀ ਕੁੜੀ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਅਤੇ ਫਿਰ ਅਸ਼ਲੀਲ ਢੰਗ ਨਾਲ ਤਿਆਰ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਸਥਾਨਕ ਥਾਣਾ ਸਿਟੀ ਵਿਖੇ ਫਾਜ਼ਿਲਕਾ ਨਿਵਾਸੀ ਆਨੰਦ ਮਲਹੋਤਰਾ ਸਮੇਤ 3 ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹੇ ਦੇ ਉੱਚ ਪੁਲਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਵਿਚ ਪਰਿਵਾਰਕ ਮੁਖੀ ਨੇ ਦੋਸ਼ ਲਗਾਇਆ ਸੀ ਕਿ ਉਸਦੀ ਲੜਕੀ ਨਾਲ ਪੜ੍ਹਦੇ ਆਨੰਦ ਮਲਹੋਤਰਾ ਨੇ ਉਸਦੀਆਂ ਤਸਵੀਰਾਂ ਐਡਿਟ ਕਰ ਕੇ ਅਸ਼ਲੀਲ ਢੰਗ ਨਾਲ ਬਣਾ ਲਈਆਂ।

ਉਕਤ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਕੁੜੀ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਏ ਅਤੇ ਉਸਨੂੰ ਬਲੈਕਮੇਲ ਵੀ ਕੀਤਾ ਗਿਆ। ਜਿਸ ’ਚ ਆਨੰਦ ਮਲਹੋਤਰਾ ਦੀ ਮਾਂ ਅਤੇ ਭੈਣ ਦਾ ਵੀ ਪੂਰਾ ਹੱਥ ਹੈ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਤਿੰਨਾਂ ਖ਼ਿਲਾਫ ਕੇਸ ਦਰਜ ਕਰਕੇ ਪੁਲਸ ਵਲੋਂ ਅਗਲੀ ਕਾਰਵਾਈ ਜਾਰੀ ਹੈ।


author

Gurminder Singh

Content Editor

Related News