ਨਾਨਕੇ ਆਈ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਇਕ ਖ਼ਿਲਾਫ ਪਰਚਾ ਦਰਜ

Saturday, Jul 27, 2024 - 06:24 PM (IST)

ਫਿਰੋਜ਼ਪੁਰ (ਮਲਹੋਤਰਾ) : ਆਪਣੇ ਨਾਨਕੇ ਰਹਿਣ ਆਈ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਨੋਜਵਾਨ ਖ਼ਿਲਾਫ ਪਰਚਾ ਦਰਜ ਕੀਤਾ ਹੈ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਵਾਸੀ ਨੇ ਦੱਸਿਆ ਕਿ ਉਸਦੀ 20 ਸਾਲ ਦੀ ਦੋਹਤੀ ਰਾਜਸਥਾਨ ਤੋਂ ਆਪਣੇ ਭਰਾ ਦੇ ਨਾਲ ਉਸ ਦੇ ਘਰ ਰਹਿਣ ਆਈ ਹੋਈ ਸੀ। ਕੁਝ ਦਿਨ ਪਹਿਲਾਂ ਉਹ ਪਰਿਵਾਰ ਸਮੇਤ ਸੌ ਗਏ ਅਤੇ ਸਵੇਰੇ ਉਠੇ ਤਾਂ ਉਸਦੀ ਦੋਹਤੀ ਆਪਣੇ ਬਿਸਤਰੇ ਤੋਂ ਗਾਇਬ ਸੀ। 

ਆਸਪਾਸ ਭਾਲ ਕਰਨ 'ਤੇ ਪਤਾ ਲੱਗਾ ਕਿ ਗੁਰਹੁਕਮ ਸਿੰਘ ਪਿਆਰੇਆਣਾ ਉਸਦੀ ਦੋਹਤੀ ਨੂੰ ਅਗਵਾ ਕਰਕੇ ਲੈ ਗਿਆ ਹੈ ਅਤੇ ਉਸ ਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਲੁਕੋ ਕੇ ਰੱਖਿਆ ਹੋਇਆ ਹੈ। ਏ.ਐੱਸ.ਆਈ. ਸੁਰਜੀਤ ਸਿੰਘ ਅਨੁਸਾਰ ਪਰਚਾ ਦਰਜ ਕਰਨ ਤੋਂ ਬਾਅਦ ਦੋਸ਼ੀ ਅਤੇ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।


Gurminder Singh

Content Editor

Related News