ਗ੍ਰੰਥੀ ਦੀ ਲਾਪਰਵਾਹੀ, ਚੂਹਿਆਂ ਨੇ ਕੁਤਰਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸੁਖ-ਆਸਣ

Friday, Feb 22, 2019 - 04:44 PM (IST)

ਗ੍ਰੰਥੀ ਦੀ ਲਾਪਰਵਾਹੀ, ਚੂਹਿਆਂ ਨੇ ਕੁਤਰਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸੁਖ-ਆਸਣ

ਗਿੱਦੜਬਾਹਾ (ਜਿੰਦਲ) - ਗਿੱਦੜਬਾਹਾ ਦੇ ਇਕ ਪਿੰਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਣ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਸਾਫ-ਸਫਾਈ ਕਰਨ 'ਚ ਲਾਪਰਵਾਹੀ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁੱਖ ਆਸਣ ਸੱਥਲ ਦੇ ਹੇਠਾਂ ਰੱਖੇ ਗੱਦੇ 'ਚ ਚੂਹਿਆਂ ਨੇ ਖੁੱਡ ਬਣਾਈ ਹੋਈ ਹੈ, ਜਿਸ ਦੇ ਬਾਰੇ ਉਥੋਂ ਦੇ ਗ੍ਰੰਥੀ ਨੂੰ ਪਤਾ ਹੀ ਨਹੀਂ।

PunjabKesari

ਇਸ ਬੇਅਦਬੀ ਦੇ ਬਾਰੇ ਗ੍ਰੰਥੀ ਨੂੰ ਪੁੱਛਣ 'ਤੇ ਉਸ ਨੇ ਇਸ ਦਾ ਦੋਸ਼ ਆਪਣੇ 'ਤੇ ਲੈਂਦਿਆਂ ਆਪਣੀ ਗਲਤੀ ਮੰਨੀ ਹੈ। ਦੱਸ ਦੇਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਿਆ ਹੈ।


author

rajwinder kaur

Content Editor

Related News