ਤੇਜ਼ ਮੀਂਹ ਕਾਰਨ ਗਊਸ਼ਾਲਾ ਦਾ ਲੈਂਟਰ ਡਿਗਿਆ, ਸੈਂਕੜੇ ਗਊਆਂ ਹੇਠਾਂ ਦੱਬੀਆਂ
Tuesday, Jul 16, 2019 - 09:03 AM (IST)

ਭਗਤਾ ਭਾਈ (ਪਰਮਜੀਤ ਢਿੱਲੋਂ, ਵਿਜੇ) : ਭਗਤਾ ਭਾਈ 'ਚ ਤੇਜ਼ ਬਾਰਸ਼ ਮੰਗਲਵਾਰ ਸਵੇਰੇ ਗਊਆਂ 'ਤੇ ਕਹਿਰ ਬਣ ਕੇ ਵਰ੍ਹੀ। ਤੇਜ਼ ਬਾਰਸ਼ ਕਾਰਨ ਗਊਸ਼ਾਲਾ ਦਾ ਲੈਂਟਰ ਡਿਗ ਗਿਆ, ਜਿਸ ਕਾਰਨ ਸੈਂਕੜੇ ਗਊਆਂ ਹੇਠਾਂ ਦੱਬ ਗਈਆਂ।
ਫਿਲਹਾਲ ਗਊਆਂ ਨੂੰ ਲੈਂਟਰ ਹੇਠੋਂ ਕੱਢਣ ਲਈ ਲੋਕਾਂ ਵਲੋਂ ਬਚਾਅ ਕਾਰਜ ਜਾਰੀ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਇੱਥੇ ਲੱਗੀ ਹੋਈ ਹੈ।