ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਦੋ ਖਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਕਾਬੂ, ਦਿਲਪ੍ਰੀਤ ਬਾਬਾ ਨਾਲ ਜੁੜੇ ਤਾਰ

05/21/2022 6:27:44 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹੇ ਦੇ ਐੱਸ. ਐੱਸ. ਪੀ. ਧਰੂਮਨ. ਐੱਚ. ਨਿੰਬਾਲੇ ਆਈ.ਪੀ.ਐੱਸ. ਦੀਆਂ ਹਦਾਇਤਾਂ ’ਤੇ ਚਲਾਈ ਮੁਹਿੰਮ ਅਧੀਨ ਪੁਲਸ ਨੇ ਦੋ ਖਤਰਨਾਕ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗੁਰਪ੍ਰੀਤ ਸਿੰਘ ਪੀ.ਪੀ.ਐੱਸ. ਉੱਪ ਕਪਤਾਨ ਪੁਲਸ (ਡੀ) ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਅਧੀਨ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ.ਥ ਜਸਵੀਰ ਸਿੰਘ ਦੀ ਟੀਮ ਨੇ ਦੋ ਖਤਰਨਾਕ ਗੈਗਸਟਰ ਦਿਲਪ੍ਰੀਤ ਬਾਬਾ (ਗੈਂਗਸਟਰ) ਗੈਂਗ ਨਾਲ ਸਬੰਧਤ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਵਿਚ ਗਗਨਦੀਪ ਉਰਫ ਗੱਗੀ ਲਾਹੌਰੀਆ ਪੁੱਤਰ ਜਸਪਾਲ ਸਿੰਘ ਠਾਕੁਰ ਅਬਾਦੀ ਗਲੀ ਨੰਬਰ 1 ਨੇੜੇ ਧੋਬੀ ਘਾਟ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਅਤੇ ਜੱਜ ਸੰਧੂ ਪੁੱਤਰ ਨਾਮਾਲੂਮ ਵਾਸੀ ਪਿੰਡ ਕੱਟਿਆਂ ਵਾਲੀ ਸ਼ਾਮਲ ਹੈ। ਇਹ ਆਪਣੇ ਨਜਾਇਜ਼ ਅਸਲੇ ਦੀ ਵਰਤੋਂ ਕਰਦੇ ਹੋਏ, ਅਸਲੇ ਦੀ ਨੋਕ ’ਤੇ ਡਰਾ ਧਮਕਾ ਕੇ ਆਮ ਲੋਕਾਂ ਤੋਂ ਲੁੱਟਾਂ-ਖੋਹਾ ਕਰਦੇ ਸਨ। ਇਨ੍ਹਾਂ ਪਾਸੋਂ 02 ਪਿਸਤੋਲ ਸਮੇਤ 07 ਜਿੰਦਾ ਕਾਰਤੂਸ ਨਜਾਇਜ਼ ਅਤੇ 02 ਮੋਬਾਇਲ ਬਰਾਮਦ ਹੋਏ ਹਨ। ਇੱਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਗਗਨਦੀਪ ਉਰਫ ਗੱਗੀ ਲਾਹੌਰੀਆ ਪਾਸੋਂ ਜੋ ਮੋਬਾਇਲ ਫੋਨ ਬਰਾਮਦ ਹੋਇਆ ਹੈ। ਉਸ ਵਿਚ ਵਿਦੇਸ਼ੀ ਨੰਬਰ ਦਾ ਵਟਸ ਐਪ ਅਕਾਊਂਟ ਐਕਟੀਵੇਟ ਪਾਇਆ ਗਿਆ ਹੈ। ਜਿਸ ਦੀ ਵਰਤੋਂ ਨਾਲ ਉਹ ਆਪਣੇ ਹੋਰ ਗੈਂਗਸਟਰ ਸਾਥੀਆਂ ਅਤੇ ਆਪਣੀ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਲਈ ਅਤੇ ਪੁਲਸ ਦੇ ਅੱਖੀ ਘੱਟਾ ਪਾਉਣ ਲਈ ਵਰਤੋਂ ਕਰਦਾ ਸੀ। ਪੁਲਸ ਵੱਲੋਂ ਇਨ੍ਹਾਂ ਪਾਸੋਂ ਸਖ਼ਤੀ ਅਤੇ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਮਾਮਲੇ ਦੀ ਤਫਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਦੇ ਖ਼ਿਲਾਫ ਪਹਿਲਾਂ ਵੀ ਅਨੇਕਾਂ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News