ਰੂਪਨਗਰ ਪੁਲਸ ਵੱਲੋਂ ਗੈਂਗਸਟਰ ਰਾਜ ਸਿੰਘ ਉਰਫ਼ ਰਾਜਾ ਬਸਾਲੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

Thursday, Sep 15, 2022 - 06:31 PM (IST)

ਰੂਪਨਗਰ ਪੁਲਸ ਵੱਲੋਂ ਗੈਂਗਸਟਰ ਰਾਜ ਸਿੰਘ ਉਰਫ਼ ਰਾਜਾ ਬਸਾਲੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਰੂਪਨਗਰ/ਨੂਰਪੁਰਬੇਦੀ (ਵਿਜੇ/ਭੰਡਾਰੀ)-ਜ਼ਿਲ੍ਹਾ ਰੂਪਨਗਰ ਪੁਲਸ ਵੱਲੋਂ ਭਗੌੜੇ ਗੈਂਗਸਟਰ ਰਾਜ ਸਿੰਘ ਉਰਫ਼ ਰਾਜਾ ਬਸਾਲੀ ਨੂੰ ਅਸਲੇ ਅਤੇ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ’ਚ ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮਨਵਿੰਦਰ ਵੀਰ ਸਿੰਘ, ਪੀ. ਪੀ. ਐੱਸ, ਕਪਤਾਨ ਪੁਲਸ (ਡਿਟੇਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ. ਪੀ. ਐੱਸ, ਉੱਪ ਕਪਤਾਨ ਪੁਲਸ (ਡਿਟੈਕਟਿਵ) ਰੂਪਨਗਰ ਦੀ ਅਗਵਾਈ ਹੇਠ ਜ਼ਿਲਾ ਪੁਲਸ ਰੂਪਨਗਰ ਵਲੋਂ ਭਗੌਡ਼ੇ/ ਗੈਂਗਸਟਰ ਰਾਜ ਸਿੰਘ ਉਰਫ ਰਾਜਾ ਬਸਾਲੀ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਬਸਾਲੀ ਥਾਣਾ ਨੂਰਪੁਰਬੇਦੀ, ਜਿਸ ’ਤੇ ਇਰਾਦਾ ਕਤਲ/ਅਗਵਾ/ਲੜਾਈ ਝਗੜਿਆਂ ਦੇ 9 ਮੁਕੱਦਮੇ ਦਰਜ ਸਨ, ਨੂੰ ਸਮੇਤ 3 ਪਿਸਤੌਲ 315 ਬੋਰ ਅਤੇ 52 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਜਪਾ ’ਤੇ ਲੱਗੇ ਵੱਡੇ ਇਲਜ਼ਾਮ

 ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ. ਆਈ. ਏ. ਰੂਪਨਗਰ ਦੀ ਟੀਮ ਵੱਲੋਂ ਬਾਹੱਦ ਪਿੰਡ ਆਜਮਪੁਰ ਤੋਂ ਉਕਤ ਦੋਸ਼ੀ ਨੂੰ ਸਮੇਤ 03 ਪਿਸਤੌਲ 315 ਬੋਰ ਸਮੇਤ 03 ਰੌਂਦ ਜ਼ਿੰਦਾ 315 ਬੋਰ ਅਤੇ 52 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸ਼ੀ ਖ਼ਿਲਾਫ਼ ਥਾਣਾ ਨੂਰਪੁਰਬੇਦੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਦੋਸ਼ੀ ’ਤੇ ਕਰੀਬ 9 ਮੁਕੱਦਮੇ ਨੂਰਪੁਰਬੇਦੀ ਅਤੇ ਊਨਾ ਆਦਿ ਵਿਖੇ ਦਰਜ ਹਨ, ਜਿਨ੍ਹਾਂ ’ਚ ਇਹ ਭਗੌੜਾ ਸੀ।

ਇਹ ਵੀ ਪੜ੍ਹੋ: ਕਪੂਰਥਲਾ ਸਿਟੀ ਥਾਣੇ ’ਚ ਵਿਜੀਲੈਂਸ ਦੀ ਰੇਡ, 2 ਹਜ਼ਾਰ ਦੀ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News