ਅਨੋਖੀ FIR, ਗੈਂਗਸਟਰ ਲਾਲੀ ਚੀਮਾ ਨਾਮਜ਼ਦ ਪਰ ਵਾਰਦਾਤ ''ਚ ਜ਼ਿਕਰ ਤੱਕ ਨਹੀਂ

Friday, Mar 29, 2019 - 12:25 PM (IST)

ਅਨੋਖੀ FIR, ਗੈਂਗਸਟਰ ਲਾਲੀ ਚੀਮਾ ਨਾਮਜ਼ਦ ਪਰ ਵਾਰਦਾਤ ''ਚ ਜ਼ਿਕਰ ਤੱਕ ਨਹੀਂ

ਜਲੰਧਰ (ਜ.ਬ.)—ਦਸੰਬਰ 2018 ਵਿਚ ਜੀ. ਟੀ. ਬੀ. ਨਗਰ ਸਥਿਤ ਪ੍ਰਿਥਵੀ ਪਲੈਨੇਟ ਵਿਚ ਕਾਰੋਬਾਰੀ ਨਾਲ ਗੰਨ ਪੁਆਇੰਟ 'ਤੇ ਕੀਤੀ ਗਈ ਲੁੱਟ ਦੇ ਕੇਸ ਵਿਚ ਗੈਂਗਸਟਰ ਲਾਲੀ ਚੀਮਾ ਨੂੰ ਨਾਮਜ਼ਦ ਤਾਂ ਕੀਤਾ ਗਿਆ ਪਰ ਵਾਰਦਾਤ ਵਿਚ ਕਿਤੇ ਵੀ ਲਾਲੀ ਦਾ ਨਾਂ ਨਹੀਂ ਲਿਖਿਆ ਗਿਆ। ਹਾਲਾਂਕਿ ਬਿਆਨਾਂ ਵਿਚ ਪੁਲਸ ਨੇ 2 ਅਣਪਛਾਤੇ ਲੋਕਾਂ ਦਾ ਵੀ ਜ਼ਿਕਰ ਕੀਤਾ ਪਰ ਉਹ ਐੱਫ. ਆਈ. ਆਰ. ਵਿਚ ਨਾਮਜ਼ਦ ਨਹੀਂ ਹਨ। 

ਲਾਲੀ ਚੀਮਾ ਤੇ ਹੈਰੀ ਚੀਮਾ ਖਿਲਾਫ ਥਾਣਾ 6 ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 52, ਦਸੰਬਰ 2018 ਨੂੰ ਦਰਜ ਕੀਤੀ ਸੀ। ਐੱਫ. ਆਈ. ਆਰ. ਵਿਚ ਲਿਖਿਆ ਗਿਆ ਹੈ ਕਿ ਕਾਰੋਬਾਰੀ ਦਲਵੀਰ ਵਿੱਕੀ ਤੋਂ ਲਾਲੀ ਤੇ ਹੈਰੀ ਚੀਮਾ 4-5 ਵਾਰ 5 ਤੋਂ 10 ਹਜ਼ਾਰ ਰੁਪਏ ਲੈ ਚੁੱਕੇ ਹਨ ਪਰ ਉਸ ਦੇ ਬਾਅਦ ਲੁੱਟ ਦੀ ਕਹਾਣੀ ਵਿਚ ਲਾਲੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਪੁਲਸ ਦੀ ਐੱਫ. ਆਈ. ਆਰ. ਵਿਚ ਇਹ ਲਿਖਿਆ ਕਿ ਜਿਸ ਸਮੇਂ ਉਸ ਦੇ ਨਾਲ ਵਾਰਦਾਤ ਹੋਈ ਉਦੋਂ ਹੈਰੀ ਤੇ ਉਸ ਦੇ ਨਾਲ ਆਏ 2 ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਗੰਨ ਪੁਆਇੰਟ 'ਤੇ ਸੋਨੇ ਦੀ ਚੇਨ, ਕੜਾ ਤੇ ਤਿੰਨ ਲੱਖ ਰੁਪਏ ਟਰਾਂਸਫਰ ਕਰ ਲਏ। ਜਿਵੇਂ ਹੀ ਲਾਲੀ ਦੇ ਫੜੇ ਜਾਣ ਦੀ ਸੂਚਨਾ ਜਲੰਧਰ ਪੁਲਸ ਨੂੰ ਪਹੁੰਚੀ ਤਾਂ ਪੁਲਸ ਨੇ ਜਲੰਧਰ ਤੋਂ ਉਸ ਦਾ ਸਾਰਾ ਰਿਕਾਰਡ ਕੱਢਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਐੱਫ. ਆਈ. ਆਰ. ਨੂੰ ਪੜ੍ਹ ਕੇ ਇੰਸਵੈਟੀਗੇਸ਼ਨ ਟੀਮ ਨੇ ਆਈ. ਓ. ਨੂੰ ਤਲਬ ਹੋਣ ਨੂੰ ਕਿਹਾ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਐੱਫ. ਆਈ. ਆਰ. ਨੂੰ ਸਹੀ ਕਰ ਕੇ ਲਾਲੀ ਚੀਮਾ ਦਾ ਨਾਂ ਵੀ ਵਿਚ ਸ਼ਾਮਲ ਕੀਤਾ ਜਾਵੇਗਾ। ਜਲੰਧਰ ਪੁਲਸ ਹੁਣ ਇਸ ਐੱਫ. ਆਈ. ਆਰ. ਦੇ ਆਧਾਰ 'ਤੇ ਲਾਲੀ ਚੀਮਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵੇਗੀ। ਹੈਰੀ ਚੀਮਾ ਦੀ ਮੌਤ ਹੋਣ ਜਾਣ ਦੇ ਕਾਰਨ ਉਸ ਦਾ ਨਾਂ ਇਸ ਐੱਫ. ਆਈ. ਆਰ. ਤੋਂ ਕੱਢੇ ਜਾਣ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ।


author

Shyna

Content Editor

Related News