ਬਿਊਟੀ ਪਾਰਲਰ 'ਤੇ ਕੰਮ ਕਰਦੀ 17 ਸਾਲਾ ਕੁੜੀ ਨਾਲ Gangrape, ਲਿਫ਼ਟ ਦੇ ਬਹਾਨੇ ਲੁੱਟੀ ਇੱਜ਼ਤ

Monday, Jul 22, 2024 - 04:55 PM (IST)

ਬਿਊਟੀ ਪਾਰਲਰ 'ਤੇ ਕੰਮ ਕਰਦੀ 17 ਸਾਲਾ ਕੁੜੀ ਨਾਲ Gangrape, ਲਿਫ਼ਟ ਦੇ ਬਹਾਨੇ ਲੁੱਟੀ ਇੱਜ਼ਤ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਬਿਊਟੀ ਪਾਰਲਰ 'ਤੇ ਕੰਮ ਕਰਨ ਵਾਲੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ 'ਚ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਬਿਊਟੀ ਪਾਰਲਰ 'ਤੇ ਕੰਮ ਕਰਨ ਵਾਲੀ 17 ਸਾਲਾ ਕੁੜੀ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਚੌਂਕ 'ਤੇ ਖੜ੍ਹੀ ਸੀ ਕਿ ਇਸ ਦੌਰਾਨ ਉਸ ਦੀ ਜਾਣ-ਪਛਾਣ ਵਾਲਾ ਵਿਅਕਤੀ ਆਇਆ ਅਤੇ ਉਸ ਨੇ ਗੱਡੀ ਰੋਕ ਲਈ। ਉਕਤ ਵਿਅਕਤੀ ਨੇ ਪੀੜਤਾ ਨੂੰ ਲਿਫ਼ਟ ਦਾ ਆਫ਼ਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ

ਉਸ ਦੀ ਕਾਰ 'ਚ ਇਕ ਹੋਰ ਵਿਅਕਤੀ ਸਵਾਰ ਸੀ। ਜਦੋਂ ਪੀੜਤਾ ਕਾਰ 'ਚ ਬੈਠੀ ਤਾਂ ਉਕਤ ਵਿਅਕਤੀ ਉਸ ਨੂੰ ਪਿੰਡ ਦਾਤੇਵਾਸ ਵਿਖੇ ਲੈ ਗਏ। ਇੱਥੇ ਉਨ੍ਹਾਂ ਸਮੇਤ ਹੋਰਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਵਰਗੀ ਘਟੀਆ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਉਕਤ 'ਚੋਂ ਇਕ ਵਿਅਕਤੀ ਉਸ ਨੂੰ ਰਾਤ ਦੇ ਸਮੇਂ ਇਕ ਪੈਟਰੋਲ ਪੰਪ ਕੋਲ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : ਸੜਕ 'ਤੇ ਮਾਂ ਹੱਥੋਂ ਛੁੱਟਿਆ ਮਾਸੂਮ ਬੱਚਾ, ਉੱਪਰੋਂ ਲੰਘ ਗਈ ਬੱਸ

ਪੀੜਤਾ ਨੇ ਘਰ ਪੁੱਜ ਕੇ ਆਪਣੀ ਮਾਸੀ ਨੂੰ ਸਾਰੀ ਹੱਡ-ਬੀਤੀ ਦੱਸੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਮਗਰੋਂ ਉਸ ਦੀ ਮਾਸੀ ਉਸ ਨੂੰ ਸਰਕਾਰੀ ਹਸਪਤਾਲ ਗਈ। ਐੱਸ. ਐੱਚ. ਓ. ਸਿਟੀ ਭਗਵੰਤ ਸਿੰਘ ਨੇ ਦੱਸਿਆ ਕਿ ਉਕਤ ਕੁੜੀ ਦੇ ਬਿਆਨ 'ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਦੱਸੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News