ਬਸ਼ੀਰਪੁਰਾ ਫਾਟਕ ਤੋਂ ਲੜਕੀ ਨੇ ਚੱਲਦੀ ਟ੍ਰੇਨ ਅੱਗੇ ਮਾਰੀ ਛਾਲ

Monday, Mar 12, 2018 - 06:17 AM (IST)

ਬਸ਼ੀਰਪੁਰਾ ਫਾਟਕ ਤੋਂ ਲੜਕੀ ਨੇ ਚੱਲਦੀ ਟ੍ਰੇਨ ਅੱਗੇ ਮਾਰੀ ਛਾਲ

ਜਲੰਧਰ, (ਗੁਲਸ਼ਨ)- ਐਤਵਾਰ ਦੁਪਹਿਰ ਬਸ਼ੀਰਪੁਰਾ ਫਾਟਕ ਦੇ ਨੇੜੇ ਇਕ ਲੜਕੀ ਨੇ ਚੱਲਦੀ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ। ਟਰੇਨ ਦੀ ਲਪੇਟ ਵਿਚ ਆ ਕੇ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ। ਟਰੇਨ ਦੇ ਡਰਾਈਵਰ ਵੱਲੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਟਰੇਨ ਵਿਚ ਪਾ ਕੇ ਸਿਟੀ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 1 ਵਜੇ ਬਸ਼ੀਰਪੁਰਾ ਫਾਟਕ 'ਤੇ ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ (19611) ਟਰੇਨ ਆ ਰਹੀ ਸੀ, ਇਸ ਦੌਰਾਨ ਰੇਲਵੇ ਲਾਈਨਾਂ ਦੇ ਕੋਲ ਇਕ ਲੜਕੀ ਖੜ੍ਹੀ ਸੀ। ਜਿਵੇਂ ਹੀ ਟਰੇਨ ਨੇੜੇ ਪਹੁੰਚੀ ਤਾਂ ਲੜਕੀ ਨੇ ਟਰੇਨ ਦੇ ਅੱਗੇ ਆ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ। 
ਜੀ. ਆਰ. ਪੀ. ਦੇ  ਏ. ਐੱਸ. ਆਈ. ਸਿੰਘ ਨੇ ਦੱਸਿਆ ਕਿ ਟਰੇਨ ਦੇ ਡਰਾਈਵਰ ਚੇਤਨ ਦਾ ਕਹਿਣਾ ਸੀ ਕਿ ਲੜਕੀ ਪਹਿਲੰ ਰੇਲ ਲਾਈਨਾਂ ਵੱਲ ਆਉਣ ਲੱਗੀ ਤਾਂ ਉਸ ਨੇ ਟਰੇਨ ਦਾ ਹਾਰਨ ਵਜਾਇਆ ਤਾਂ ਲੜਕੀ ਪਿੱਛੇ ਹੱਟ ਗਈ। ਜਦੋਂ ਟਰੇਨ ਉਸ ਦੇ ਕੋਲ ਪਹੁੰਚੀ ਤਾਂ ਉਸ ਨੇ ਅਚਾਨਕ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ। ਉਸ ਨੇ ਟਰੇਨ ਰੋਕ ਕੇ ਦੇਖਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ। ਡਰਾਈਵਰ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਲੋਕਾਂ ਦੀ ਮਦਦ ਨਾਲ ਟਰੇਨ ਵਿਚ ਪਾ ਕੇ ਰੇਲਵੇ ਸਟੇਸ਼ਨ ਪਹੁੰਚਾਇਆ ਅਤੇ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ।
ਸਿਟੀ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ 'ਤੇ ਹੀ ਹੋਏ ਹਾਦਸੇ ਦੀ ਸੂਚਨਾ ਮਿਲਣ 'ਤੇ ਰੇਲਵੇ ਦੇ ਡਾਕਟਰ ਵੀ ਸਟੇਸ਼ਨ ਪਹੁੰਚੇ। ਲੜਕੀ ਨੂੰ ਟਰੇਨ ਤੋਂ ਬਾਹਰ ਕੱਢ ਕੇ ਸਟ੍ਰੇਚਰ 'ਤੇ ਪਾ ਕੇ ਪਲੇਟਫਾਰਮ ਨੰਬਰ ਇਕ 'ਤੇ ਰੱਖਿਆ ਗਿਆ। ਉਸ ਦੇ ਸਿਰ ਅਤੇ ਮੱਥੇ ਕਾਫੀ 'ਤੇ ਕਾਫੀ ਸੱਟਾਂ ਆਈਆਂ ਸਨ। ਹਾਦਸੇ ਵਿਚ ਉਸ ਦੀ ਲੱਤ ਵੀ ਟੁੱਟ ਗਈ ਸੀ। ਡਾਕਟਰ ਨੇ ਚੈਕ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨਿਆ। ਸੂਚਨਾ ਮੁਤਾਬਕ ਇਸ ਚੱਕਰ ਵਿਚ ਟਰੇਨ ਵੀ ਕਰੀਬ ਪੌਣਾ ਘੰਟਾ ਲੇਟ ਹੋ ਗਈ। ਏ. ਐੱਸ. ਆਈ. ਹੀਰਾ ਸਿੰਘ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 22-25 ਸਾਲ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋਈ ਹੈ। ਪੁਲਸ ਨੇ ਇਸ ਸੰਬੰਧ ਵਿਚ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਦੀ ਪਛਾਣ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Related News