ਕੈਂਪ ਦੌਰਾਨ ਪਹੁੰਚੇ 222 ਰੋਗੀਆਂ ਦੀ ਕੀਤੀ ਗਈ ਮੁਫਤ ਜਾਂਚ
Sunday, Jul 08, 2018 - 02:14 PM (IST)

ਰੂਪਨਗਰ (ਵਿਜੇ/ਕੈਲਾਸ਼)— 'ਪੰਜਾਬ ਕੇਸਰੀ' ਸਮੂਹ ਵੱਲੋਂ ਸਮਾਜ ਸੇਵਾ 'ਚ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਸੇਵਾ, ਸਨੇਹ ਅਤੇ ਸਦਭਾਵ ਦੀ ਪ੍ਰਤਿਮਾ ਪੂਜਨੀਕ ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਦੇ ਮੌਕੇ ਰੂਪਨਗਰ ਪ੍ਰੈਸ ਕਲੱਬ 'ਚ ਇਕ ਵਿਸੇਸ਼ ਮੁਫਤ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ। ਜਿਸ 'ਚ ਵੱਖ-ਵੱਖ ਤਰ੍ਹਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਰੋਗੀਆਂ ਦਾ ਮੁਫਤ ਚੈਕਅਪ ਕੀਤਾ ਗਿਆ। ਇਸ ਮੌਕੇ ਰੋਗੀਆਂ ਦੇ ਖੂਨ ਦੀ ਜਾਂਚ, ਈ. ਸੀ. ਜੀ, ਬੀ. ਪੀ. ਦੇ ਇਲਾਵਾ ਮੁਫਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦਾ ਉਦਘਾਟਨ ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਕੀਤਾ।
ਇਸ ਮੌਕੇ ਰਣਜੀਤ ਅਵੈਨਿਊ ਸੇਵਾ ਸਮਿਤੀ ਸੋਸਾਇਟੀ ਅਤੇ ਲਾਇਨਜ ਕਲੱਬ ਦੇ ਇਲਾਵਾ ਹੋਰ ਸਮਾਜ ਸੇਵੀ ਸੰਗਠਨਾਂ ਦੇ ਪ੍ਰਮੁੱਖ ਮਜੂਦ ਸਨ। ਕੈਂਪ 'ਚ ਫੋਰਟਿਸ ਹਸਪਤਾਲ ਲੁਧਿਆਣਾ ਦੀ ਪਹੁੰਚੀ ਵਿਸੇਸ਼ ਟੀਮ ਨੇ ਡਾ. ਵੀ. ਕੇ. ਸ਼ਰਮਾ ਕਾਰਡੀਅਕ ਸਰਜਨ ਜਿਨਾਂ ਨੂੰ ਪੰਜਾਬ ਸਰਕਾਰ ਦੁਆਰਾ ਪੰਜਾਬ ਰਤਨ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ, ਨੇ ਕੈਂਪ 'ਚ ਪਹੁੰਚੇ ਹਿਰਦੇ ਰੋਗੀਆਂ ਦੀ ਮੁਫਤ ਜਾਂਚ ਕੀਤੀ ਅਤੇ ਉਨਾਂ ਨੂੰ ਹਿਰਦੇ ਰੋਗਾਂ ਤੋਂ ਬਚਣ ਸਬੰਧੀ ਜਾਣਕਾਰੀ ਦਿੱਤੀ ਗਈ। ਫੋਰਟਿਸ ਹਸਪਤਾਲ ਲੁਧਿਆਣਾ ਦੇ ਹੀ ਪਹੁੰਚੇ ਨਿਊਰੋ ਐਂਡ ਸਪਾਇਨ ਰੋਗ ਦੇ ਮਾਹਿਰ ਡਾ. ਵਿਸ਼ਣੂ ਗੁਪਤਾ ਨੇ ਰੋਗੀਆਂ ਦੀ ਜਾਂਚ ਕੀਤੀ। ਇਸ ਦੇ ਇਲਾਵਾ ਫੋਰਟਿਸ ਤੋ ਪਹੁੰਚੀ ਡਾਕਟਰਾਂ ਦੀ ਟੀਮ 'ਚ ਡਾ. ਅੰਕਿਤਾ ਅਤੇ ਉਨਾਂ ਨਾਲ ਈ. ਸੀ. ਜੀ. ਟੀਮ ਦੇ ਮੈਂਬਰਾਂ ਨੇ ਰੋਗੀਆਂ ਦੀ ਜਾਂਚ ਕੀਤੀ।
ਇਸ ਮੌਕੇ ਸ਼ਰਮਾ ਆਈ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪਵਨ ਸ਼ਰਮਾ ਸੇਵਾ ਮੁਕਤ ਸਹਾਇਕ ਸਿਵਲ ਸਰਜਨ, ਸਿਵਲ ਹਸਪਤਾਲ ਰੂਪਨਗਰ ਦੇ ਅੱੱਖਾਂ ਦੇ ਰੋਗਾਂ ਦੇ ਮਾਹਿਰ ਡਾ. ਬਲਵਿੰਦਰ, ਪੁਲਸ ਲਾਇਨ ਹਸਪਤਾਲ ਤੋਂ ਡਾ. ਭੀਮ ਸੇਨ, ਨੱਕ, ਕੰਨ, ਗਲਾ ਰੋਗਾਂ ਦੇ ਮਾਹਿਰ ਕਮ ਪ੍ਰਿੰ. ਮੈਡੀਕਲ ਅਧਿਕਾਰੀ ਡਾ. ਐਚ. ਐਨ ਸ਼ਰਮਾ ਬੀਬੀਐਮਬੀ ਹਸਪਤਾਲ ਨੰਗਲ, ਸਿਵਲ ਹਸਪਤਾਲ ਰੂਪਨਗਰ ਦੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਬਜਿੰਦਰਾ ਸਿੰਘ, ਬਵੇਜਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਤਰੁਣ ਬਵੇਜਾ, ਦੀਪ ਡੈਂਟਲ ਹਸਪਤਾਲ ਅਤੇ ਆਰਥੋ ਡੋਂਟਿੰਗ ਸੈਂਟਰ ਦੇ ਮਾਹਿਰ ਡਾ. ਅਮਨਦੀਪ ਸਿੰਘ ਵਾਲੀਆ (ਐਮਡੀ) ਨੇ ਕੈਂਪ 'ਚ ਪਹੁੰਚੇ ਰੋਗੀਆਂ ਦੀ ਜਾਂਚ ਕੀਤੀ। ਇਸ ਮੌਕੇ ਗੋਪਾਲ ਗੋਸ਼ਾਲਾ ਦੇ ਪ੍ਰਧਾਨ ਇੰਜ. ਭਾਰਤ ਭੂਸ਼ਣ ਸ਼ਰਮਾ, ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਦੇ ਪ੍ਰਧਾਨ ਹਰਮਿੰਦਰਪਾਲ ਵਾਲੀਆ, ਨੈਨਾਂ ਜੀਵਨ ਜੋਯਤੀ ਕਲੱਬ ਦੇ ਪ੍ਰਧਾਨ ਧਰੁਵ ਨਾਰੰਗ, ਹਰੇ ਕ੍ਰਿਸ਼ਨ ਸੰਕੀਰਤਨ ਮੰਡਲ ਦੇ ਸੰਯੋਜਕ ਮੂਲਰਾਜ ਸ਼ਰਮਾ, ਸ੍ਰੀ ਸ਼ਿਵ ਪ੍ਰਭਾਤ ਫੇਰੀ ਸੇਵਾ ਸਮਿਤੀ ਮਹਿਤਾ ਸ਼ਿਵਾਲਾ ਦੇ ਪ੍ਰਧਾਨ ਵਿਜੇ ਕੁਮਾਰ, ਸ੍ਰੀ ਸ੍ਰੀ 1008 ਮਹੰਤ ਮੋਹਨ ਗਿਰੀ ਸੇਵਾ ਸਮਿਤੀ ਦੇ ਪ੍ਰਧਾਨ ਰਾਜੇਸ਼ ਧਵਨ ਮੁੱਖ ਰੂਪ 'ਚ ਮਜੂਦ ਸਨ। ਇਸ ਮੌਕੇ ਤੇ ਪਹੁੰਚੇ ਸਮੂਹ ਡਾਕਟਰਾਂ ਅਤੇ ਹੋਰ ਮਹਿਮਾਨਾਂ ਨੂੰ ਪੰਜਾਬ ਕੇਸਰੀ ਸਮੂਹ ਵਲੋਂ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।
ਪੰਜਾਬ ਕੇਸਰੀ ਸਮੂਹ ਦੁਆਰਾ ਰੂਪਨਗਰ ਪ੍ਰੈਸ ਕਲੱਬ 'ਚ ਪੂਜਨੀਕ ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਦੇ ਮੌਕੇ 'ਤੇ ਆਯੋਜਿਤ ਮੁਫਤ ਮੈਡੀਕਲ ਚੈਕਅਪ ਕੈਂਪ ਦੇ ਉਦਘਾਟਨ ਦੇ ਬਾਅਦ ਐੱਸ. ਐੱਸ. ਪੀ. ਰੂਪਨਗਰ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੁਆਰਾ ਸਮਾਜ ਸੇਵਾ ਵੱਲ ਇਕ ਹੋਰ ਕਦਮ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ' ਸਮੂਹ ਪਹਿਲਾਂ ਹੀ ਸ਼ਹੀਦ ਪਰਿਵਾਰ ਫੰਡ, ਜੰਮੂ-ਕਸ਼ਮੀਰ ਰਿਲੀਫ ਮੁਹਿੰਮ ਅਤੇ ਹੋਰ ਧਾਰਮਿਕ ਅਤੇ ਸਮਾਜ ਸੇਵੀ ਯੋਜਨਾਵਾਂ ਦੇ ਤਹਿਤ ਲੋਕਾਂ ਦੀ ਭਰਪੂਰ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੈਂਪ ਰੂਪਨਗਰ 'ਚ ਸਮੂਹ ਦੁਆਰਾ ਲਗਾਇਆ ਗਿਆ ਹੈ, ਇਸ ਨਾਲ ਸ਼ਹਿਰ ਨਿਵਾਸੀਆਂ ਨੂੰ ਸਾਰੇ ਪ੍ਰਕਾਰ ਦੀਆਂ ਮੈਡੀਕਲ ਸੁਵਿਧਾਵਾਂ ਇਕੋ ਛੱਤ ਹੇਠ ਮਿਲੀਆਂ ਹਨ। ਜੋ ਕਿ ਇਕ ਸ਼ਲਾਘਾਯੋਗ ਕੰਮ ਹੈ। ਰੂਪਨਗਰ 'ਚ ਕੈਂਪ ਦਾ ਅਯੋਜਨ ਕਰਨ ਲਈ ਰੂਪਨਗਰ ਸਬ ਆਫਿਸ ਦੇ ਇੰਚਾਰਜ ਵਿਜੇ ਸ਼ਰਮਾ ਅਤੇ ਪੱਤਰਕਾਰ ਕੈਲਾਸ਼ ਆਹੂਜਾ ਵਧਾਈ ਦੇ ਪਾਤਰ ਹਨ।
ਇਸ ਮੌਕੇ ਰਣਜੀਤ ਅਵੈਨਿਊ ਸੇਵਾ ਸਮਿਤੀ ਚੈਰੀਟੇਬਲ ਸੋਸਾਇਟੀ ਦੇ ਮੈਂਬਰਾਂ ਦੁਆਰਾ ਕੈਂਪ ਦੇ ਅਯੋਜਨ 'ਚ ਸ਼ਲਾਘਾਯੋਗ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੇਵਾ ਸਮਿਤੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਸਮੂਹ ਦੁਆਰਾ ਰੂਪਨਗਰ ਸ਼ਹਿਰ 'ਚ ਜੋ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਨਾਲ ਸ਼ਹਿਰ ਵਾਸੀਆਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮਿਲ ਸਕੀਆਂ ਹਨ। ਉਨਾਂ ਕਿਹਾ ਕਿ ਉਹ ਪੰਜਾਬ ਕੇਸਰੀ ਗਰੁੱਪ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਉਨਾਂ ਗਰੁੱਪ ਨੂੰ ਅਪੀਲ ਕਰਦੇ ਕਿਹਾ ਕਿ ਉਹ ਅੱਗੇ ਵੀ ਉਕਤ ਪ੍ਰਕਾਰ ਦੇ ਕੈਂਪਾਂ ਦਾ ਅਯੋਜਨ ਜਾਰੀ ਰੱਖੇ ਤਾਂ ਕਿ ਜੋ ਗਰੀਬ ਲੋਕ ਹਨ ਅਤੇ ਜੋ ਆਪਣਾ ਇਲਾਜ ਮਹਿੰਗੇ ਹਸਪਤਾਲਾਂ 'ਚ ਜਾ ਕੇ ਨਹੀ ਕਰਵਾ ਸਕਦੇ, ਉਨਾਂ ਨੂੰ ਸੁਵਿਧਾ ਮਿਲਦੀ ਰਹੈ। ਇਸ ਮੌਕੇ ਕਰਨ ਕੁਮਾਰ ਏਰੀ, ਰਾਜੇਸ਼ ਭਾਟੀਆ, ਸੁਰੇਸ਼ ਵਾਸੂਦੇਵਾ, ਸੌਰਵ, ਜੇ. ਐੱਸ. ਕੰਵਲ ਅਤੇ ਹੋਰ ਮਜੂਦ ਸਨ।