ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ (ਵੀਡੀਓ)

Wednesday, Jul 28, 2021 - 06:45 PM (IST)

ਜਲੰਧਰ (ਰਾਹੁਲ ਕਾਲਾ)- ਭੋਗਪੁਰ ਦਾ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਿਆ ਸੀ ਪਰ ਏਜੰਟਾਂ ਦੀ ਧੋਖਾਧੜੀ ਦਾ ਅਜਿਹਾ ਸ਼ਿਕਾਰ ਹੋਇਆ ਕਿ ਨਾ ਤਾਂ ਮਾਪਿਆਂ ਨੂੰ ਪੁੱਤਰ ਵਾਪਸ ਮਿਲਿਆ ਅਤੇ ਨਾ ਹੀ ਪੁੱਤਰ ਨੂੰ ਨੌਕਰੀ ਮਿਲੀ। ਉਲਟਾ ਯੂਕਰੇਨ ਦੀ ਅੰਡਰਗ੍ਰਾਊਂਡ ਜੇਲ੍ਹ ਵਿੱਚ ਸਜ਼ਾ ਮਿਲੀ। ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚਾਹੜਕੇ ਚਾਰ ਸਾਲ ਪਹਿਲਾਂ ਪਿੰਡ ਦੇ ਹੀ ਏਜੰਟ ਤਰਸੇਮ ਸਿੰਘ ਰਾਹੀਂ ਯੂਕਰੇਨ ਗਿਆ ਸੀ।

PunjabKesari

ਤਰਸੇਮ ਸਿੰਘ ਨੇ ਉਸ ਸਮੇਂ ਵਾਅਦਾ ਕੀਤਾ ਸੀ ਕਿ ਸਾਢੇ ਨੌ ਲੱਖ ਰੁਪਏ ਵਿੱਚ ਮਨਪ੍ਰੀਤ ਨੂੰ ਆਸਟਰੀਆ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਕਰਾਰ ਹੋਇਆ ਸੀ ਕਿ ਅੱਧੀ ਰਕਮ ਲੈ ਕੇ ਪਹਿਲਾਂ ਯੂਕਰੇਨ ਅਤੇ ਫਿਰ ਬਾਕੀ ਰਹਿੰਦੀ ਪੂਰੀ ਰਕਮ ਜਦੋਂ ਅਦਾ ਹੋ ਜਾਵੇਗੀ ਤਾਂ ਲੜਕੇ ਨੂੰ ਆਸਟਰੀਆ ਪਹੁੰਚਾਇਆ ਜਾਵੇਗਾ। 

ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ

PunjabKesari

ਮਨਪ੍ਰੀਤ ਦੇ ਪਰਿਵਾਰ ਮੁਤਾਬਕ ਤਰਸੇਮ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਉਨ੍ਹਾਂ ਕੋਲੋ ਕਰਾਰ ਦੀ ਪੂਰੀ ਕੀਮਤ ਵੀ ਵਸੂਲ ਲਈ ਅਤੇ ਲੜਕੇ ਨੂੰ ਆਸਟਰੀਆ ਲੈ ਕੇ ਜਾਣ ਦੀ ਬਜਾਏ ਯੂਕਰੇਨ ਦੇ ਜੰਗਲਾਂ 'ਚ ਉਤਾਰ ਦਿੱਤਾ। ਮਨਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਜੰਗਲ ਵਿੱਚ ਕਿਵੇਂ ਦਿਨ ਗੁਜ਼ਾਰੇ ਇਹ ਸਿਰਫ਼ ਉਹ ਹੀ ਜਾਣਦੇ ਹਨ। ਪਰਿਵਾਰ ਨੇ ਇਲਜ਼ਾਮ ਲਾਇਆ ਕਿ ਯੂਕਰੇਨ 'ਚ ਮੌਜੂਦ ਏਜੰਟਾਂ ਨੇ ਧੋਖਾਧੜੀ ਨਾਲ ਮਨਪ੍ਰੀਤ ਦਾ ਪਾਸਪੋਰਟ ਬਦਲ ਦਿੱਤਾ ਹੈ, ਜਿਹੜਾ ਪਾਸਪੋਰਟ ਮਨਪ੍ਰੀਤ ਨੂੰ ਦਿੱਤਾ ਗਿਆ ਸੀ ਉਹ ਵਿਅਕਤੀ ਯੂਕਰੇਨ ਪੁਲਸ ਨੂੰ ਕਿਸੇ ਕੇਸ ਵਿੱਚ ਲੋੜਿੰਦਾ ਸੀ।  ਉਸ ਵਿਅਕਤੀ ਦੇ ਪਾਸਪੋਰਟ 'ਤੇ ਮਨਪ੍ਰੀਤ ਦੀ ਫੋਟੋ ਲਗਾ ਕੇ ਉਨ੍ਹਾਂ ਦੇ ਲੜਕੇ ਨੂੰ ਸੌਂਪ ਦਿੱਤਾ ਸੀ। ਜਿਸ ਕਰਕੇ ਮਨਪ੍ਰੀਤ ਨੂੰ ਯੂਕਰੇਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਬਲਦੇਵ ਸਿੰਘ ਨੇ ਏਜੰਟਾਂ ਨੂੰ ਦੇਣ ਲਈ ਸਾਢੇ ਨੌ ਲੱਖ ਰੁਪਏ ਬੈਂਕ ਤੋਂ ਕਰਜ਼ਾ ਲਿਆ ਸੀ, ਜਿਸ 'ਤੇ ਵਿਆਜ ਲੱਗ ਕੇ 15 ਲੱਖ ਰੁਪਏ ਬਣ ਗਏ ਹਨ। 

ਫਗਵਾੜਾ ’ਚ ਵੱਡੀ ਵਾਰਦਾਤ, ਉਧਾਰ ਸਾਮਾਨ ਨਾ ਦੇਣ ’ਤੇ ਸਿਰ ’ਚ ਰਾਡ ਮਾਰ ਕੇ ਦੁਕਾਨਦਾਰ ਦਾ ਕੀਤਾ ਕਤਲ

PunjabKesari

ਮਨਪ੍ਰੀਤ ਸਿੰਘ ਦੇ ਪਰਿਵਾਰ ਨੇ ਇਸ ਸਬੰਧੀ ਸਾਲ 2019 ਵਿੱਚ ਭੋਗਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਪਲਵਿੰਦਰ ਸਿੰਘ, ਮਨਜੀਤ ਸਿੰਘ ਵਾਸੀ ਮੀਰਪੁਰ, ਜਲੰਧਰ ਅਤੇ ਰਵਿੰਦਰ ਸਿੰਘ ਉਰਫ਼ ਤਰਸੇਮ ਸਿੰਘ ਵਾਸੀ ਚਾਹੜਕੇ, ਜਲੰਧਰ ਖਿਲਾਫ਼ ਧਾਰਾ 406, 420, 120-B ਦੇ ਤਹਿਤ 05-09-2019 ਨੂੰ ਮੁਕਦਮਾ ਦਰਜ ਕਰ ਲਿਆ। 
ਬਲਦੇਵ ਸਿੰਘ ਨੇ ਇਲਜ਼ਾਮ ਲਾਏ ਕਿ ਪੁਲਸ ਨੇ ਵੀ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਹੁਣ ਨੇ ਪਰਿਵਾਰ ਕੇਂਦਰ ਅਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਯੂਕਰੇਨ ਦੀ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਲੜਕੇ ਨੂੰ ਜਲਦ ਤੋਂ ਜਲਦ ਰਿਹਾਅ ਕਰਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਮੁੜ ਇਸ ਤਰ੍ਹਾਂ ਕਿਸੇ ਦਾ ਪੁੱਤਰ ਵਿਦੇਸ਼ਾਂ ਵਿੱਚ ਧੱਕੇ ਨਾ ਖਾਵੇ। 

ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News