ਚਪੜਾਸੀ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 50 ਹਜ਼ਾਰ ਰੁਪਏ ਮੰਗੇ, ਮਾਮਲਾ ਦਰਜ

Wednesday, May 10, 2023 - 03:29 PM (IST)

ਚਪੜਾਸੀ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 50 ਹਜ਼ਾਰ ਰੁਪਏ ਮੰਗੇ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ ਰਾਜ) : ਸਟੇਟ ਲੀਗਲ ਅਥਾਰਟੀ ਚੰਡੀਗੜ੍ਹ ਵਿਚ ਠੇਕੇ ’ਤੇ ਚਪੜਾਸੀ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 2 ਕੁੜੀਆਂ ਸਮੇਤ ਤਿੰਨ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਪੈਸੇ ਜਮ੍ਹਾਂ ਕਰਵਾਉਣ ਲਈ ਬੈਂਕ ਖਾਤਾ ਨੰਬਰ ਵੀ ਦਿੱਤਾ ਗਿਆ।

ਪਵਨ ਕੁਮਾਰ, ਪੂਜਾ ਠਾਕੁਰ ਅਤੇ ਪੰਪਲ ਨੇ ਮਾਮਲੇ ਦੀ ਸੂਚਨਾ ਸਟੇਟ ਲੀਗਲ ਅਥਾਰਟੀ ਨੂੰ ਦਿੱਤੀ। ਸਟੇਟ ਲੀਗਲ ਅਥਾਰਟੀ ਦੇ ਸੁਪਰੀਡੈਂਟ ਵਿਨੋਦ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਪੈਸੇ ਮੰਗਣ ਵਾਲੇ ਅਮਿਤ ਕੁਮਾਰ ਦਾਸ ਅਤੇ ਆਜ਼ਾਦ ਅਹਿਮਦ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਮੋਬਾਇਲ ਨੰਬਰਾਂ ਅਤੇ ਬੈਂਕ ਖਾਤਿਆਂ ਰਾਹੀਂ ਮੁਲਜ਼ਮਾਂ ਨੂੰ ਫੜ੍ਹਨ ਵਿਚ ਲੱਗੀ ਹੋਈ ਹੈ।


author

Babita

Content Editor

Related News