ਚਾਰ ਸਾਲ ਪਹਿਲਾਂ ਹੋਏ ਪਿੰਡ ਢਿਲਵਾਂ ਦਾ ਕਤਲ ਕਾਂਡ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਨਵੇਂ ਨਿਰਦੇਸ਼

Monday, Oct 02, 2017 - 02:24 PM (IST)

ਚਾਰ ਸਾਲ ਪਹਿਲਾਂ ਹੋਏ ਪਿੰਡ ਢਿਲਵਾਂ ਦਾ ਕਤਲ ਕਾਂਡ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਨਵੇਂ ਨਿਰਦੇਸ਼


ਤਪਾ ਮੰਡੀ (ਢੀਂਗਰਾ)- ਕਰੀਬ ਚਾਰ ਸਾਲ ਪਹਿਲਾਂ ਪਿੰਡ ਢਿਲਵਾਂ ਵਿਖੇ ਇਕ ਵਿਅਕਤੀ ਦੇ ਹੋਏ ਕਤਲ ਸੰਬਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਤਲ ਕੇਸ ਵਿਚ ਗਵਾਹਾ ਨੂੰ ਸਰਕਾਰੀ ਸੁਰਖਿਆ ਦੇਣ ਦੇ ਨਾਲ ਉਸ ਸਮੇ ਦੇ ਥਾਣਾ ਮੁੱਖੀ ਤਪਾ ਸੰਜੀਵ ਸਿੰਗਲਾ ਨੂੰ ਤਪਾ ਅਤੇ ਉਸਦੇ ਆਲੇ ਦੁਆਲੇ ਕਿਸੇ ਥਾਣੇ ਵਿਚ ਪਰਮੁੱਖ ਡਿਉਟੀ ਨਾ ਦੇਣ ਸੰਬਧੀ ਨਿਰਦੇਸ਼ ਦੇਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਵਿਅਕਤੀ ਰੇਸ਼ਮ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਵਕੀਲ ਏ. ਐਸ. ਬਰਾੜ ਰਾਹੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਬੇਨਤੀ ਕੀਤੀ ਕਿ ਉਸਦੇ ਪਤੀ ਦੇ ਕਤਲ ਦੀ ਜਾਂਚ ਕੇਂਦਰੀ ਜਾਂਚ ਬਿਉਰੋ ਜਾਂ ਕਿਸੇ ਰਾਜ ਦੀ ਸੁਤੰਤਰ ਏਂਜਸੀ ਤੋ ਕਰਵਾਈ ਜਾਵੇ ਤਾਂ ਕਿ ਕਤਲ ਦਾ ਸੱਚ ਸਾਹਮਣੇ ਆ ਸਕੇ। ਦੱਸਿਆ ਗਿਆ ਸੀ ਕਿ ਰਮਨਦੀਪ ਕੌਰ ਦਾ ਪਰਿਵਾਰ ਨਰਾਜ਼ ਸੀ ਕਿ ਉਸਨੇ ਪਿੰਡ ਗਵਾਡ 'ਚ ਰਹਿੰਦੇ ਰੇਸ਼ਮ ਸਿੰਘ ਨਾਲ ਫਰਵਰੀ 2011 'ਚ ਵਿਆਹ ਕਰਵਾਇਆ ਸੀ, ਉਸ ਸਮੇ ਹਾਈ ਕੋਰਟ ਨੇ ਇਸ ਜੋੜੇ ਨੂੰ ਸੁਰਖਿਆ ਪ੍ਰਦਾਨ ਕਰਨ ਦੇ ਹੁਕਮ ਫਰਮਾਏ ਸਨ ਪਰ ਦਸੰਬਰ 2012 'ਚ ਰੇਸ਼ਮ ਸਿੰਘ 'ਤੇ ਹਮਲਾ ਹੋ ਗਿਆ। ਹਮਲਾ ਤੋਂ ਬਾਅਦ ਰੇਸ਼ਮ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਨੂੰ ਹਥਿਆਰ ਦਾ ਲਾਇੰਸੈਸ ਦੇਣ ਦੀ ਬੇਨਤੀ ਕਰਨ 'ਤੇ ਲਾਇੰਸੈਸ ਮਿਲ ਗਿਆ ਅਤੇ ਉਸਨੇ ਹਥਿਆਰ ਖਰੀਦ ਲਿਆ। 
ਥਾਣਾ ਤਪਾ ਦੇ ਮੁੱਖ ਅਫਸਰ ਸੰਜੀਵ ਸਿੰਗਲਾ ਨੇ ਅਪ੍ਰੈਲ 2013 'ਚ ਰੇਸ਼ਮ ਸਿੰਘ ਦਾ ਲਾਇੰਸੈਸ ਅਤੇ ਹਥਿਆਰ ਤਪਾ ਥਾਣਾ ਵਿਖੇ ਜਮਾ ਕਰਵਾਉਣ ਤੋਂ ਬਾਅਦ ਰੇਸ਼ਮ ਸਿੰਘ ਦਾ ਕਤਲ ਹੋ ਗਿਆ। ਰੇਸ਼ਮ ਸਿੰਘ ਦੀ ਪਤਨੀ ਨੇ ਕਿਹਾ ਕਿ ਜੇਕਰ ਉਸ ਕੋਲ ਹਥਿਆਰ ਹੋਣ 'ਤੇ ਉਸਦੀ ਜਾਨ ਬਚ ਸਕਦੀ ਸੀ। ਹਾਈਕੋਰਟ ਦੇ ਜੱਜ ਮਾਨਯੋਗ ਕੁਲਦੀਪ ਸਿੰਘ ਨੇ ਕਿਹਾ ਪੰਜਾਬ 'ਚ ਚੋਣਾਂ ਦੌਰਾਨ ਹਥਿਆਰ ਲਏ ਗਏ ਸਨ। ਆਪਣੇ ਆਦੇਸ਼ 'ਚ ਮਾਨਯੋਗ ਜੱਜ ਕੁਲਦੀਪ ਸਿੰਘ ਨੇ ਕਿਹਾ ਕਿ ਇੰਸਪੈਕਟਰ ਸੰਜੀਵ ਸਿੰਗਲਾ ਨੂੰ ਤਪਾ ਜਾਂ ਇਸਦੇ ਆਲੇ-ਦੁਆਲੇ ਦੇ ਕਿਸੇ ਵੀ ਥਾਣੇ 'ਚ ਐਕਟਿਵ ਡਿਉਟੀ 'ਤੇ ਨਾ ਲਾਇਆ ਜਾਵੇ ਤਾਂ ਜੋ ਇਹ ਗਵਾਹ ਨੂੰ ਪ੍ਰਭਾਵਿਤ ਨਾ ਕਰ ਸਕੇ । ਦੂਜੇ ਆਦੇਸ਼ 'ਚ ਉਨ੍ਹਾਂ ਨੇ ਐਸ. ਐਸ. ਪੀ ਬਰਨਾਲਾ ਨੂੰ ਹੁਕਮ ਫਰਮਾਏ ਕਿ ਇਸ ਮਾਮਲੇ ਦੀ ਸੁਣਵਾਈ ਜੋ ਬਰਨਾਲਾ ਸੈਸ਼ਨ ਕੋਰਟ 'ਚ ਚਲ ਰਹੀ ਹੈ ਦੇ ਗਵਾਹ ਰਮਨਦੀਪ ਕੌਰ, ਰੇਸ਼ਮ ਦੇ ਪਰਿਵਾਰ ਅਤੇ ਹਰੇਕ ਦੇ ਲਈ ਸਰਕਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।


Related News