ਡਾ. ਕੁਲਦੀਪ ਨੰਦਾ ਸਮੇਤ ਫਾਰਮੇਸੀ ਕੌਂਸਲ ਪੰਜਾਬ ਦੇ 4 ਮੈਂਬਰ ਨਿਯੁਕਤ

Saturday, May 05, 2018 - 06:51 AM (IST)

ਡਾ. ਕੁਲਦੀਪ ਨੰਦਾ ਸਮੇਤ ਫਾਰਮੇਸੀ ਕੌਂਸਲ ਪੰਜਾਬ ਦੇ 4 ਮੈਂਬਰ ਨਿਯੁਕਤ

ਹੁਸ਼ਿਆਰਪੁਰ (ਘੁੰਮਣ) - ਪੰਜਾਬ ਸਰਕਾਰ ਵੱਲੋਂ ਪੰਜਾਬ ਫਾਰਮੇਸੀ ਕੌਂਸਲ ਲਈ 4 ਨਵੇਂ ਮੈਂਬਰ ਨਿਯੁਕਤ ਕੀਤੇ ਗਏ ਹਨ। ਮੈਡੀਕਲ ਐਜ਼ੂਕੇਸ਼ਨ ਐਂਡ ਰਿਸਰਚ ਵਿਭਾਗ  ਪੰਜਾਬ ਦੇ ਪ੍ਰਮੁੱਖ ਸਕੱਤਰ ਸੰਜੇ ਕੁਮਾਰ ਵੱਲੋਂ ਜਾਰੀ ਸੂਚੀ ਅਨੁਸਾਰ ਹੁਸ਼ਿਆਰਪੁਰ ਦੇ ਡਾ. ਕੁਲਦੀਪ ਨੰਦਾ, ਬਰਨਾਲਾ ਦੇ ਸੁਸ਼ੀਲ ਕੁਮਾਰ, ਸੁਨਾਮ ਦੇ ਅਸ਼ੋਕ ਕੁਮਾਰ ਤੇ ਜ਼ੀਰਕਪੁਰ ਦੇ ਹਰਮੇਸ਼ ਕੁਮਾਰ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।  ਵਰਨਣਯੋਗ ਹੈ ਕਿ ਡਾ. ਕੁਲਦੀਪ ਨੰਦਾ ਇਸ ਤੋਂ ਪਹਿਲਾਂ ਫਾਰਮੇਸੀ ਕੌਂਸਲ ਪੰਜਾਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।


Related News