''ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ ''ਚ 21 ਲੱਖ ਰੁਪਏ ਦਾ ਕੀਤਾ ਗਬਨ''

Thursday, Jul 03, 2025 - 08:28 PM (IST)

''ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ ''ਚ 21 ਲੱਖ ਰੁਪਏ ਦਾ ਕੀਤਾ ਗਬਨ''

ਲੋਹੀਆ ਖਾਸ (ਸੁਖਪਾਲ ਰਾਜਪੂਤ) : ਬਲਾਕ ਲੋਹੀਆਂ ਖਾਸ ਦੀ ਗ੍ਰਾਮ ਪੰਚਾਇਤ ਚੱਕ ਬਡਾਲਾ ਦੇ ਸਾਬਕਾ ਸਰਪੰਚ ਭਗਵਾਨ ਸਿੰਘ ਦੇ ਖਿਲਾਫ ਗੁਰਮੁਖ ਸਿੰਘ ਪੁੱਤਰ ਸੰਤਾ ਸਿੰਘ ਚੱਕ ਬਡਾਲਾ ਨੇ 20 ਜੂਨ 2024 ਨੂੰ ਡਿਵੀਜ਼ਨ ਡਿਪਟੀ ਡਾਇਰੈਕਟਰ ਪੇਡ ਵਿਕਾਸ ਤੇ ਪੰਚਾਇਤ ਵਿਭਾਗ ਜਲੰਧਰ ਨੂੰ ਦਰਖਾਸਤ ਦਿੱਤੀ ਸੀ ਕਿ ਭਗਵਾਨ ਸਿੰਘ ਸਾਬਕਾ ਸਰਪੰਚ ਵੱਲੋਂ ਆਪਣੇ ਕਾਰਜਕਾਲ ਸਾਲ 2019- 2024 ਦੌਰਾਨ ਸਰਕਾਰ ਦੁਆਰਾ ਪ੍ਰਾਪਤ ਗਰਾਂਟਾਂ ਤੇ ਪੰਚਾਇਤ ਫੰਡਾਂ ਦੇ ਗਲਤ ਬਿੱਲ ਬਣਾ ਕੇ ਦੁਰਵਰਤੋਂ ਕੀਤੀ ਹੈ। ਇਸ ਦੌਰਾਨ ਪਿੰਡ 'ਚ ਗਲੀਆਂ ਨਾਲੀਆਂ, ਸ਼ਮਸ਼ਾਨ ਘਾਟ, ਪਿੰਡਾਂ ਦੇ ਡੇਰਿਆਂ ਦੀਆਂ ਸੜਕਾਂ ਅਤੇ ਪਿੰਡ ਵਿੱਚ ਕੋਈ ਵੀ ਸੋਲਰ ਲਾਈਟਾਂ ਨਾ ਲਗਾ ਕੇ ਜਾਲੀ ਬਿੱਲ ਬਣਾ ਕੇ ਸਰਕਾਰੀ ਪੈਸੇ ਦਾ ਗਬਨ ਕੀਤਾ ਹੈ ਅਤੇ ਝੂਠੇ ਮਤੇ ਪਾ ਕੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕਰਵਾਇਆ ਜਿਸ ਦੀ ਤਫਤੀਸ਼ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਜਲੰਧਰ ਦੇ ਹੁਕਮਾਂ ਅਨੁਸਾਰ ਉਪ ਮੰਡਲ ਅਫਸਰ ਪੰਚਾਇਤੀ ਰਾਜ ਨਕੋਦਰ ਵੱਲੋਂ ਪੜਤਾਲ ਕਰਨ ਉਪਰੰਤ ਪਾਇਆ ਕਿ ਉਕਤ ਸਾਬਕਾ ਸਰਪੰਚ ਵੱਲੋਂ ਕਤਿਥ ਤੌਰ 'ਤੇ ਬਿਨਾਂ ਕੰਮ ਕਰਵਾਇਆ ਜਾਲੀ ਬਿੱਲਾਂ ਦੀਆ ਐਂਟਰੀਆ ਕਰ ਕੇ 21,13,461 ਲੱਖ ਰੁਪਏ ਦਾ ਗਬਨ ਕੀਤਾ ਹੈ।

ਡਿਵੀਜ਼ਨ ਡਿਪਟੀ ਡਾਇਰੈਕਟਰ ਪੇਡੂ ਵਿਕਾਸ ਤੇ ਪੰਚਾਇਤ ਜਲੰਧਰ ਦੇ ਪਿਠ ਅੰਕਣ ਐਸ.ਏ.1- 2024 ਮਿਤੀ 23 ਮਈ 2025 ਨੂੰ ਪੱਤਰ ਜਾਰੀ ਕਰਕੇ ਬੀ. ਡੀ.ਪੀ.ਓ ਲੋਹੀਆਂ ਖਾਸ ਨੂੰ ਉਕਤ ਰਕਮ ਉਕਤ ਰਕਮ ਨਿਯਮਾਂ ਮੁਤਾਬਕ ਰਿਕਵਰੀ ਕਰਨ ਲਈ ਹੁਕਮ ਦਿੱਤਾ ਜਿਸ ਦੇ ਅਧਾਰ 'ਤੇ ਬੀ.ਡੀ.ਪੀ.ਓ ਪਰਮਿੰਦਰ ਸਿੰਘ ਲੋਹਟ ਵੱਲੋਂ ਦਫਤਰੀ ਪੱਤਰ ਨੰਬਰ ਮਿਤੀ 12 ਜੂਨ, 22 ਜੂਨ, ਅਤੇ 2 ਜੁਲਾਈ 2025 ਨੂੰ ਭਗਵਾਨ ਸਿੰਘ ਸਾਬਕਾ ਸਰਪੰਚ ਗ੍ਰਾਮ ਪੰਚਾਇਤ ਚੱਕ ਬਡਾਲਾ ਨੂੰ ਪੱਤਰ ਜਾਰੀ ਕਰਕੇ ਉਕਤ ਰਕਮ  ਗ੍ਰਾਮ ਪੰਚਾਇਤ ਦੇ ਖਾਤੇ ਵਿੱਚ ਜਮਾਂ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ। ਉਕਤ ਪੱਤਰਾਂ 'ਚੋਂ ਇੱਕ ਪੱਤਰ ਭਗਵਾਨ ਸਿੰਘ ਦੀ ਨੂੰਹ ਰਾਖੀ ਨੇ ਪ੍ਰਾਪਤ ਕੀਤਾ ਅਤੇ ਦੂਸਰਾ ਪੱਤਰ ਬੀ.ਪੀ.ਡੀ.ਪੀ.ਓ ਵੱਲੋਂ ਸੇਵਾਦਾਰ ਰਾਹੀਂ ਭੇਜਿਆ ਪੱਤਰ ਭਗਵਾਨ ਸਿੰਘ ਸਾਬਕਾ ਸਰਪੰਚ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਬੀ.ਡੀ.ਪੀ ਓ ਵੱਲੋਂ ਆਖਰੀ ਨੋਟਿਸ ਦੇਣ ਦੇ ਬਾਵਜੂਦ ਵੀ ਅਜੇ ਤੱਕ ਉਕਤ ਰਕਮ  ਰਾਮ ਪੰਚਾਇਤ ਦੇ ਖਾਤੇ ਵਿੱਚ ਜਮਾਂ ਨਹੀ ਕਰਵਾਈ ਗਈ।

ਗੁਰਮੁਖ ਸਿੰਘ ਨੇ ਦੋਸ਼ ਲਗਾਉਦੀਆਂ ਕਿਹਾ ਕਿ ਬੇਸ਼ਕ ਬੀ.ਡੀ.ਪੀ.ਓ ਨੇ 3 ਨੋਟਿਸ ਪੈਸੇ ਜਮਾਂ ਕਰਵਾਉਣ ਲਈ ਭੇਜੇ ਹਨ ਪਰ ਬੀ.ਡੀ.ਪੀ.ਓ ਪਰਮਿੰਦਰ ਸਿੰਘ ਲੋਹਟ ਵੱਲੋਂ ਆਖਰੀ ਨੋਟਿਸ ਦੇਣ ਤੋਂ ਬਾਅਦ ਅਤੇ ਡੀ.ਡੀ.ਪੀ.ਓ ਜਲੰਧਰ ਅਤੇ ਐੱਸ.ਡੀ.ਐੱਮ ਸ਼ਾਹਕੋਟ ਵੱਲੋਂ ਬੀ.ਡੀ.ਪੀ.ਓ ਪਰਮਿੰਦਰ ਸਿੰਘ ਲੋਹਟ ਅਤੇ ਪੰਚਾਇਤ ਅਫਸਰ ਭੁਪਿੰਦਰ ਸਿੰਘ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਅਜੇ ਤੱਕ ਭਗਵਾਨ ਸਿੰਘ ਦੇ ਖਿਲਾਫ਼ 216 ਦੀ ਕਾਰਵਾਈ ਕਰਕੇ ਉੱਚ ਅਧਿਕਾਰੀਆਂ ਨੂੰ ਕਿਉਂ ਰਿਪੋਰਟ ਨਹੀਂ ਭੇਜੀ ਗਈ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਬੀ.ਡੀ.ਪੀ.ਓ ਅਤੇ ਭੁਪਿੰਦਰ ਸਿੰਘ ਪੰਚਾਇਤ ਅਫਸਰ ਦੀ ਸਾਬਕਾ ਸਰਪੰਚ ਭਗਵਾਨ ਸਿੰਘ ਨਾਲ ਮਿਲੀ ਭੁਗਤ ਹੋਣ ਕਰਕੇ ਉਸ ਦੇ ਖਿਲਾਫ  ਪੰਚਾਇਤੀ ਰਾਜ ਐਕਟ ਦੀ ਧਾਰਾ 216 ਤਹਿਤ ਕਾਰਵਾਈ ਨਹੀਂ ਕੀਤੀ ਜਾ ਰਹੀ। ਗੁਰਮਖ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਬੀ.ਡੀ.ਪੀ.ਓ ਤੇ ਪੰਚਾਇਤ ਅਫਸਰ ਨੇ ਤੁਰੰਤ ਭਗਵਾਨ ਸਿੰਘ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਮਾਨਯੋਗ ਹਾਈਕੋਰਟ ਚ ਬੀ.ਡੀ.ਪੀ.ਓ ਪਰਮਿੰਦਰ ਸਿੰਘ ਲੋਹਟ ਅਤੇ ਭੁਪਿੰਦਰ ਸਿੰਘ ਪੰਚਾਇਤ ਅਫਸਰ ਦੇ ਖਿਲਾਫ ਬਾਈ ਨੇਮ ਰਿਟ ਪਟੀਸ਼ਨ ਦਾਖਲ ਕਰਨ 'ਤੇ ਮਜਬੂਰ ਹੋਵੇਗਾ ਜਿਸ ਦੀ ਜਿੰਮੇਵਾਰੀ ਬੀ.ਡੀ.ਪੀ.ਓ ਅਤੇ ਪੰਚਾਇਤ ਅਫਸਰ ਦੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News