ਲੁਧਿਆਣਾ ''ਚ ਬਾਹਰੋਂ ਆ ਕੇ ਡਿਊਟੀ ਕਰ ਰਹੀ ਫੋਰਸ ਦਾ ''ਜ਼ਮੀਨੀ ਸੱਚ''
Friday, May 01, 2020 - 06:21 PM (IST)
ਲੁਧਿਆਣਾ (ਰਿਸ਼ੀ) : ਕਰਫਿਊ ਕਾਰਨ ਦੂਜੇ ਜ਼ਿਲੇ ਤੋਂ ਆ ਕੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਭਾਵੇਂ ਸਮੇਂ ’ਤੇ ਅਫਸਰਾਂ ਵਲੋਂ ਛੁੱਟੀ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਰਾਮ ਕਰਨ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖ ਸਕਣ ਪਰ ਫਿਰ ਵੀ ਆਪਣੇ ਜ਼ਿਲਿਆਂ 'ਚ ਵਾਪਸ ਜਾਣਾ ਬਹੁਤ ਔਖਾ ਹੈ ਅਤੇ ਜਿਨ੍ਹਾਂ ਦੇ ਕੋਲ ਆਪਣੀ ਗੱਡੀ ਨਹੀਂ ਹੈ, ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਰੋਨਾ ਨਾਲ ਲੜਨ ਲਈ ਕਮਿਸ਼ਨਰੇਟ 'ਚ ਲਗਭਗ 200 ਮੁਲਾਜ਼ਮ ਬਾਹਰੀ ਜ਼ਿਲਿਆਂ ਤੋਂ ਬੁਲਾਏ ਗਏ ਹਨ, ਜਿਨ੍ਹਾਂ ਨੂੰ ਪਹਿਲਾਂ ਤਾਂ 10 ਦਿਨਾਂ ਤੱਕ ਕੋਈ ਛੁੱਟੀ ਨਹੀਂ ਦਿੱਤੀ ਗਈ ਪਰ ਹੁਣ ਉਨਾਂ ਨੂੰ ਰਾਹਤ ਦੇ ਤੌਰ ’ਤੇ 3 ਤੋਂ 5 ਦਿਨਾਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ 2 ਤੋਂ 3 ਦਿਨਾਂ ਦੀ ਛੁੱਟੀ ਤਾਂ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਲਈ ਆਪਣੇ ਘਰ ਜਾਣਾ ਕਿਸੇ ਚੁਣੌਤੀ ਤੋਂ ਘੱਟ ਸਾਬਤ ਨਹੀਂ ਹੋ ਰਿਹਾ ਕਿਉਂਕਿ ਕਰਫਿਊ ਕਾਰਨ ਜਿੱਥੇ ਸਾਰੇ ਟਰਾਂਸਪੋਰਟ ਬੰਦ ਹਨ। ਇਸ ਦੌਰਾਨ ਬੱਸਾਂ 'ਚ ਪਹਿਲਾਂ ਡਿਊਟੀ ਕਰਨ ਪੁੱਜੇ ਮੁਲਾਜ਼ਮਾਂ ਨੂੰ ਲਿਫਟ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਮੁਲਾਜ਼ਮਾਂ ਨੂੰ ਜਲੰਧਰ ਬਾਈਪਾਸ, ਫਿਰੋਜ਼ਪੁਰ ਰੋਡ ਚੁੰਗੀ ਜਾਂ ਫਿਰ ਸਮਰਾਲਾ ਚੌਕ ਨੇੜੇ ਅਕਸਰ ਦੇਖਿਆ ਜਾ ਰਿਹਾ ਹੈ, ਜੋ ਘੰਟਿਆਂ ਤੱਕ ਕਿਸੇ ਵਾਹਨ ਦੇ ਆਉਣ ਦਾ ਇੰਤਜ਼ਰ ਕਰਦੇ ਹਨ। ਉਥੇ ਕਈ ਲੋਕਾਂ ਵਲੋਂ ਉਨ੍ਹਾਂ 'ਤੇ ਤਰਸ ਖਾਣ ਦੀ ਬਜਾਏ ਗੱਡੀ ਭਜਾ ਲਈ ਜਾਂਦੀ ਹੈ, ਜਦੋਂ ਕਿ ਕਈ ਉਨਾਂ ਨੂੰ ਲਿਫਟ ਦੇ ਰਹੇ ਹਨ। ਕੁਝ ਘੰਟਿਆਂ ਦਾ ਸਫਰ ਦੁੱਗਣੇ ਸਮੇਂ 'ਚ ਤੈਅ ਕਰ ਕੇ ਸਿਰਫ ਆਪਣੇ ਬੱਚਿਆਂ ਨੂੰ ਮਿਲਣ ਜਾ ਰਹੇ ਮੁਲਾਜ਼ਮਾਂ ਨੂੰ ਸ਼ਹਿਰ 'ਚ ਰਹਿਣ ਲਈ ਵੀ ਧਾਰਮਿਕ ਸਥਾਨਾਂ ਦੀ ਜਗ੍ਹਾ ਦਿੱਤੀ ਗਈ ਹੈ। ਉਥੇ ਡਿਊਟੀ ਸਮਾਪਤ ਹੋਣ ’ਤੇ ਸੌਂਦੇ ਅਤੇ ਖਾ ਪੀ ਰਹੇ ਹਨ।